- ਪਾਣੀਆਂ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸਤਲੁਜ ਦਰਿਆ ਦੇ ‘ ਕੰਢੇ ਕੰਢੇ ਸੈਮੀਨਾਰ
ਸ੍ਰੀ ਚਮਕੌਰ ਸਾਹਿਬ / ਮੋਰਿੰਡਾ 20 ਦਸੰਬਰ (ਭਟੋਆ)-
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸਤਲੁਜ ਦਰਿਆ ਦੇ ਕੰਢੇ ਨੇੜੇ ਪਿੰਡ ਦਾਊਦਪੁਰ ਵਿਖੇ ਪਾਣੀਆਂ ਦੇ ਮੁੱਦੇ ‘ਤੇ ਗ੍ਰਾਮੀਣ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੱਕ ਸਿੱਖਾਂ ਨੂੰ ਖ਼ਾਲਸਾ ਰਾਜ ਨਹੀਂ ਮਿਲਦਾ ਉਸ ਸਮੇਂ ਤੱਕ ਸਿੱਖਾਂ ਦੇ ਹੱਕ, ਪਣੀ, ਬਾਣੀ, ਬਾਣੇ ‘ਤੇ ਹਮਲੇ ਹੁੰਦੇ ਰਹਿਣਗੇ। ਦੇਸ਼ ਦੀ ਆਜ਼ਾਦੀ ਸਮੇਂ ਹਿੰਦੁ ਪਾਕਿਸਤਾਨ ਬਣੇ ਅਤੇ ਸਿੱਖਾਂ ਨੂੰ ਖ਼ਾਲਸਾ ਰਾਜ ਦਾ ਵਾਅਦਾ ਕੀਤਾ ਪਰ ਹਿੰਦੂ ਲੀਡਰਾਂ ਦੇ ਮਨਾਂ ‘ਚ ਖੋਟ ਕਾਰਨ ਅਤੇ ਸਿੱਖ ਲੰਡਰ ਜਵਾਹਰ ਲਾਲ ਵਰਗੇ ਲੀਡਰਾਂ ਦੇ ਝਾਂਸੇ ਵਿਚ ਆ ਕੇ ਆਪਣਾ ਵੱਖਰਾ ਰਾਜ ਗੁਆ ਬੈਠੇ।
ਇਸ ਮੌਕੇ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਖੁਸ਼ਵਿੰਦਰ ਸਿੰਘ ਕਾਕਾ ਜੰਡ ਸਾਹਿਬ ਨੇ ਪਿਛਲੀਆ ਤੇ ਮੌਜੂਦਾ ਸਰਕਾਰ ਵਲੋਂ ਸਤਲੁਜ ਦਰਿਆ ‘ਚ ਕੀਤੀ ਜਾਂਦੀ ਗੈਰ ਕਾਨੂੰਨੀ ਮਾਈਨਿੰਗ ਦੇ ਪਾਜ ਉਧੇੜੇ ਤੇ ਜੰਡ ਸਾਹਿਬ ਵਿਖੇ ਲੱਗ ਰਹੀ ਰੁਚੀਰਾ ਪੇਪਰ ਮਿੱਲ ਨੂੰ ਸਰਕਾਰਾਂ ਵਲੋਂ ਜ਼ਮੀਨ, ਪ੍ਰਦੂਸ਼ਣ ਤੇ ਹੋਰ ਗਲਤ ਹੱਥਕੰਡੇ ਵਰਤ ਕੇ ਮਨਜ਼ੂਰੀਆਂ ਦੇਣ ਬਾਰੇ ਜਾਣਕਾਰੀ ਦਿੱਤੀ।
ਕੁਸ਼ਲਪਾਲਪਾਲ ਸਿੰਘ ਨੇ ਭਾਰਤ ਅਮਰੀਕਾ ਤੇ ਹੋਰ ਦੇਸ਼ਾਂ ਦੇ ਪਾਣੀਆਂ ਦੇ ਕਾਨੂੰਨ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਜੈਪਾਲ ਸਿੰਘ ਬਰਾੜ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ ਪਹਿਲਾਂ ਪਾਕਿਸਤਾਨ ਨੂੰ ਦੂਜੀ ਵਾਰ ਰਾਜਸਥਾਨ ਤੇ ਇੰਦਰਾ ਗਾਂਧੀ ਨੇ ਤੀਜੀ ਵਾਰ ਹਰਿਆਣਾ ਨੂੰ ਪਾਣੀ ਦੇ ਕੇ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ। ਅਮਤੋਜ ਸਿੰਘ ਮਾਨ ਨੇ ਬੁੱਢੇ ਨਾਲੇ ਨਾਲ ਅੱਧੇ ਤੋਂ ਵੱਧ ਪੰਜਾਬ ‘ਚ ਫੈਲ ਰਹੇ ਕੈਂਸਰ ਬਾਰੇ ਜਾਣੂ ਕਰਾਉਂਦੇ ਹੋਏ ਕਿਹਾ ਕਿ ਪਹਿਲਾਂ ਕਾਨੂੰਨ ‘ਚ ਪਾਣੀ ਨੂੰ ਖ਼ਰਾਬ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਸੀ, ਪਰ ਮੌਜੂਦਾ ਸਰਕਾਰ ਨੇ ਕਾਨੂੰਨ ‘ਚ ਸੋਧ ਕਰਕੇ ਸਜ਼ਾ ਖ਼ਤਮ ਕਰਕੇ ਸਿਰਫ਼ ਕੁੱਝ ਕੁ ਰੁਪਏ ਜੁਰਮਾਨਾ ਕਰ ਕੇ ਵੱਡੀਆ ਵੱਡੀਆ ਕੰਪਨੀਆਂ ਫੈਕਟਰੀਆਂ ਨੂੰ ਧਰਤੀ, ਨਹਿਰਾਂ ਦਰਿਆਵਾਂ ਦਾ ਪਾਣੀ ਗੰਧਲਾ ਕਰਨ ਦੀ ਖੁੱਲ੍ਹ ਦੇ ਦਿੱਤੀ।
ਇਸ ਮੌਕੇ ਮੰਚ ਸੰਚਾਲਨ ਕਰਦਿਆਂ ਈਮਾਨ ਸਿੰਘ ਮਾਨ ਨੇ ਸ੍ਰੀ ਚਮਕੌਰ ਸਾਹਿਬ ਸ਼ਹੀਦੀ ਸਭਾ ਤੇ ਅਕਾਲੀ ਦਲ ਅੰਮ੍ਰਿਤਸਰ ਵਲੋਂ 21 ਦਸੰਬਰ ਨੂੰ ਕੀਤੀ ਜਾਣ ਵਾਲੀ ਕਾਨਫਰੰਸ ਵਿਚ ਸੰਗਤਾਂ ਨੂੰ ਵੱਡੀ ਗਿਣਤੀ ‘ਚ ਸ਼ਾਮਿਲ ਹੋਣ ਲਈ ਕਿਹਾ। ਇਸ ਮੌਕੇ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਸ. ਮਾਨ ਤੇ ਪਾਰਟੀ ਅਹੁਦੇਦਾਰਾਂ ਨੇ ਬਰਸਾਤਾਂ ਦੌਰਾਨ ਹੜ੍ਹੇ ਦਾਊਦਪੁਰ ਬੰਨ੍ਹ ਦਾ ਵੀ ਦੌਰਾ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ, ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ, ਕਿਸਾਨ ਆਗੂ ਜਸਪ੍ਰੀਤ ਸਿੰਘ ਗਧਰਾਮ, ਲਖਵੀਰ ਸਿੰਘ ਹਾਫਿਜਾਬਾਦ, ਜ਼ਿਲ੍ਹਾ ਪ੍ਰਧਾਨ ਬੀਬੀ ਤੇਜ਼ ਕੌਰ, ਬੀਬੀ ਪ੍ਰੀਤਮ ਕੌਰ ਜਟਾਣਾ, ਕਿਸਾਨ ਆਗੂ ਜਗੀਰ ਸਿੰਘ ਬਜੀਦਪੁਰ ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਮਨਜੀਤ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ ਪਿਰੋਜਪੁਰ, ਬਲਵਿੰਦਰ ਸਿੰਘ , ਜਸਵੀਰ ਸਿੰਘ ਅਟਾਰੀ, ਇਕਬਾਲ ਸਿੰਘ ਜਟਾਣਾ, ਜਬਨਪ੍ਰੀਤ ਸਿੰਘ, ਬੀਬੀ ਜਸਵਿੰਦਰ ਕੌਰ ਸੈਣੀ ਫਤਿਹਪੁਰ, ਬੀਬੀ ਹਰਿੰਦਰ ਕੌਰ ਅਟਾਰੀ, ਜੱਸੀ ਸੈਣੀ ਫਤਿਹਪੁਰ, ਸੋਮ ਸਿੰਘ ਫਤਿਹਪੁਰ, ਗੁਰਚਰਨ ਸਿੰਘ ਦਾਊਦਪੁਰ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਅਤੇ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।




