ਮਾਨਸਾ, 31 ਦਸੰਬਰ: ਦੇਸ਼ ਕਲਿੱਕ ਬਿਊਰੋ:
ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਟੂਡੈਂਟ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਅਰਵਿੰਦਰ ਆਜ਼ਾਦ ਨੇ ਕਿਹਾ ਕਿ ਬੀਤੇ ਕੱਲ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਪੰਜਾਬ ਸਰਕਾਰ ਦੀ ਸ਼ੈਅ ਤੇ ਪੰਜਾਬ ਦੀ ਸਪੈਸਲ ਪੁਲਿਸ ਤੇ ਸੀਆਈ ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ l
ਦੱਸਿਆ ਜਾਂਦਾ ਹੈ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਬੇਜਮੀਨੇ ਕਿਸਾਨ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੇ ਹੱਕ ਦੇ ਲਈ ਲੜਦੇ ਹਨ ਅਤੇ ਜਮੀਨ ਦੀ ਕਾਣੀ ਵੰਡ ਨੂੰ ਖਤਮ ਕਰਕੇ ਇੱਕ ਬਰਾਬਰੀ ਵਾਲਾ ਸਮਾਜ ਲਿਆਉਣਾ ਚਾਹੁੰਦੇ ਹਨ ਜਿਸ ਦੇ ਬਦੌਲਤ ਉਹ ਪਿਛਲੇ ਸਮਿਆਂ ਦੇ ਵਿੱਚ ਪਿੰਡਾਂ ਵਿੱਚ ਪੰਚਾਇਤੀ ਜਮੀਨ, ਨਜ਼ੂਲ ਜਮੀਨਾਂ, ਗਰੀਬਾਂ ਮਜ਼ਦੂਰਾਂ ਲਈ ਪੰਜ ਮਰਲੇ ਪਲਾਟ ਅਤੇ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣ ਲਈ ਸੰਘਰਸ਼ ਦੇ ਰਾਹ ਤੇ ਉਤਰੇ ਹੋਏ ਹਨ ਇੱਕ ਪਾਸੇ ਕੱਲ ਆਮ ਆਦਮੀ ਪਾਰਟੀ ਮਜ਼ਦੂਰਾਂ ਦੇ ਲਈ ਇਜਲਾਸ ਕਰਕੇ ਮਜ਼ਦੂਰ ਹਮਾਇਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਮਜ਼ਦੂਰ ਆਗੂ ਦੀ ਗ੍ਰਿਫਤਾਰੀ ਕਰਕੇ ਮਜ਼ਦੂਰਾਂ ਦੇ ਵਿਰੋਧ ਵਿੱਚ ਆ ਖੜੀ ਹੈ ਲਗਾਤਾਰ ਮਜ਼ਦੂਰਾਂ ਦੇ ਵਿਰੋਧ ਵਿੱਚ ਕਾਨੂੰਨ ਲਿਆਂਦੇ ਜਾ ਰਹੇ ਹਨ ਜਿਵੇਂ ਕਿ ਲੇਬਰ ਕੋਡ ਬਿੱਲ, ਬਿਜਲੀ ਸੋਧ ਬਿੱਲ, ਮਨਰੇਗਾ ਸੋਧ ਬਿੱਲ ਜੋ ਕਿ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਦੇ ਵਿਰੋਧ ਦੇ ਵਿੱਚ ਵੀ ਹਨ ਭਗਵੰਤ ਮਾਨ ਦੀ ਸਰਕਾਰ ਦਾ ਇਹ ਕੱਲ ਜੋ ਇਜਲਾਸ ਕੀਤਾ ਹੈ ਉਹ ਸਿਰਫ ਇੱਕ ਖੇਖਣਬਾਜ਼ੀ ਰਹਿ ਗਈ ਹੈ ਪ੍ਰੰਤੂ ਉਸ ਨੇ ਕੱਲ ਮਜ਼ਦੂਰ ਆਗੂ ਦੀ ਗ੍ਰਿਫਤਾਰੀ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਨਵਾਂ ਸਾਲ ਮਜ਼ਦੂਰਾਂ ਦੇ ਲਈ ਨਹੀਂ ਹੋਵੇਗਾ l
ਪੰਜਾਬ ਸਟੂਡੈਂਟ ਯੂਨੀਅਨ ਨੇ ਬੀਜੇਪੀ ਦੀ ਬੀ ਟੀਮ ਆਮ ਆਦਮੀ ਪਾਰਟੀ ਦੀ ਅਰਥੀ ਨੂੰ ਲਾਂਬੂ ਲਾ ਕੇ ਇਹ ਦੱਸਿਆ ਹੈ ਕਿ ਇਹ ਪਾਰਟੀ ਪੰਜਾਬ ਦੇ ਕਿਸੇ ਵੀ ਵਰਗ ਲਈ ਸਹੀ ਸਾਬਿਤ ਨਹੀਂ ਹੋ ਪਾਈ ਇਹ ਸਿਰਫ ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟਾਂ ਦੀ ਹੀ ਪਾਰਟੀ ਸਾਬਤ ਹੋ ਪਾਈ ਹੈ lਜਿਸ ਤਰੀਕੇ ਨਾਲ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਉਸੇ ਤਰੀਕੇ ਨਾਲ ਨਵੀਂ ਸਿੱਖਿਆ ਨੀਤੀ ਨੂੰ ਧੜਾ ਧੜ ਲਾਗੂ ਕਰਕੇ ਵਿਦਿਆਰਥੀ ਵਿਰੋਧੀ ਵੀ ਚਿਹਰਾ ਨੰਗਾ ਹੋਇਆ ਹੈ ਸਿੱਖਿਆ ਨੂੰ ਨਿੱਜੀ ਹੱਥਾਂ ਵਿੱਚ ਦੇ ਕੇ ਇੱਕ ਮੁਨਾਫੇ ਵਾਲੀ ਸਿੱਖਿਆ ਪ੍ਰਣਾਲੀ ਬਣਾ ਦਿੱਤਾ ਹੈ ਪੰਜਾਬ ਸਟੂਡੈਂਟ ਯੂਨੀਅਨ ਨੇ ਇਸ ਸਮੇਂ ਸਮੂਹ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਇਕੱਠੇ ਹੋ ਕੇ ਅਜਿਹੀਆਂ ਲੋਕ ਵਿਰੋਧੀ ਸਰਕਾਰਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਤੇ ਸੰਘਰਸ਼ ਦੇ ਰਾਹ ਤੇ ਚੱਲਣ ਦਾ ਸੱਦਾ ਦਿਤਾ ਅਤੇ ਇਸ ਸਮੇਂ ਮਾਨਸਾ ਜ਼ਿਲ੍ਹੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਕੇਸ਼ ਮਲੌਦ ਦੀ ਰਿਹਾਈ ਦੀ ਮੰਗ ਉਠਾਈ ਇਸ ਸਮੇਂ ਗੁਰਨਾਮ ਸਿੰਘ ਮੈਡੀਕਲ ਪਟੀਸ਼ਨਰ ਐਸੋਸੀਏਸ਼ਨ ਮਾਨਸਾ ਬਲਾਕ ਚੇਅਰਮੈਨ, ਜਗਦੇਵ ਸਿੰਘ ਕਿਰਤੀ ਕਿਸਾਨ ਯੂਨੀਅਨ,ਜਸਵੀਰ ਸਿੰਘ ਭੰਮਾ ਡੀਟੀਐਫ, ਇਨਕਲਾਬੀ ਗਾਇਕ ਅਜਮੇਰ ਅਕਲੀਆ,ਆਟੋ ਯੂਨੀਅਨ, ਆਈਸਾ ਜਥੇਬੰਦੀ ਤੋਂ ਸੁਖਦੀਪ ਰਾਮਾਨੰਦੀ ਵੱਲੋਂ ਸਮੂਲੀਅਤ ਕੀਤੀ ਗਈ ਇਸ ਸਮੇਂ ਪੰਜਾਬ ਸਟੂਡੈਂਟ ਯੂਨੀਅਨ ਦੇ ਇਕਾਈ ਆਗੂ ਅਮਨਦੀਪ ਕੌਰ ਮੂਸਾ,ਹਰਗੋਬਿੰਦ ਸਿੰਘ, ਸਾਹਿਬ ਸਿੰਘ ਭਾਟੀਆ ਲਵਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਜਗਦੇਵ ਸਿੰਘ ਮਾਨਸਾ ਮੌਜੂਦ ਸਨ।




