ਸ਼੍ਰੋਮਣੀ ਅਕਾਲੀ ਦਲ ਨੇ ਆਪ ਨੇਤਾ ਆਤਿਸ਼ੀ ਖਿਲਾਫ ਲਾਇਆ ਧਰਨਾ

ਪੰਜਾਬ

ਚੰਡੀਗੜ੍ਹ, 10 ਜਨਵਰੀ : ਦੇਸ਼ ਕਲਿੱਕ ਬਿਊਰੋ

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਨੇਤਾ ਆਤਿਸ਼ੀ ਖਿਲਾਫ ਧਰਨਾ ਮੁਹਾਲੀ 10 ਨਵੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਖਿਲਾਫ਼ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਦੀ ਲੜੀ ਵਿੱਚ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਇੱਕ ਵਿਸ਼ਾਲ ਧਰਨਾ ਲਗਾਕੇ ਆਪ ਨੇਤਾ ਆਤਿਸ਼ੀ ਸਮੇਤ ਸਮੁੱਚੀ ਲੀਡਰਸ਼ਿਪ ਦਾ ਪਿੱਟ-ਸਿਆਪਾ ਕੀਤਾ ਗਿਆ। ਪਾਰਟੀ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਡੇਰਾਬੱਸੀ ਐਨ ਕੇ ਸ਼ਰਮਾ ਤੇ ਪਰਵਿੰਦਰ ਸੋਹਾਣਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਚ ਵਿਸ਼ਾਲ ਧਰਨਾ ਲਗਾਇਆ ਗਿਆ।

ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਆਮਦ ਨਾਲ ਹੀ ਪੰਜਾਬ ਵਿੱਚ ਵਿਖ-ਵੱਖ ਧਰਮਾਂ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ ਜਿਸ ਵਿੱਚ ਆਪ ਪਾਰਟੀ ਸਿੱਧੇ ਤੌਰ ਤੇ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵਿੱਚ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦੋਸ਼ੀ ਪਾਏ ਗਏ। ਹੈਰਾਨੀ ਦੀ ਗੱਲ ਹੈ ਜਿਹੜੀ ਪਾਰਟੀ ਬੇਅਦਬੀਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਐ ਉਸੇ ਪਾਰਟੀ ਦੇ ਮੰਟਕਰੂ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਮਾਨਯੋਗ ਅਦਾਲਤਾਂ ਵਿੱਚ ਕੇਸ ਲੜ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਬੋਲਦਿਆਂ ਕਿਹਾ ਕਿ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸ਼ਹਿ ਤੇ ਸਾਜ਼ਿਸ਼ ਤਹਿਤ ਦਿੱਲੀ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਮਾਰਲੇਨਾ ਨੇ ਗੁਰੂਆਂ ਸੰਬੰਧੀ ਭੱਦੀ ਸ਼ਬਦਾਵਲੀ ਦਾ ਉਪਯੋਗ ਕਰਕੇ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਹੈ ਜਿਸ ਪ੍ਰਤੀ ਸਮੁੱਚੇ ਪੰਜਾਬ ਦੇ ਨਾਲ ਨਾਲ ਬਾਹਰ ਵੱਸਦੇ ਪੰਜਾਬੀਆਂ ਵੱਲੋਂ ਨੋਟਿਸ ਲੈਂਦਿਆਂ ਮੁਆਫੀ ਦੀ ਮੰਗ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਇੱਕ ਸੰਕੇਤ ਐ ਵੱਡੇ ਸੰਘਰਸ਼ ਦਾ।

ਅਗਰ ਮੁਲਜ਼ਮ ਵਿਧਾਇਕਾ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇੱਕ ਵਿਆਪਕ ਸੰਘਰਸ਼ ਛੇੜਿਆ ਜਾਵੇਗਾ। ਧਰਨਾਕਾਰੀਆਂ ਨੂੰ ਸ਼ਮਸ਼ੇਰ ਪੁਰਖਾਲਵੀ, ਐਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਯੂਥ ਆਗੂ ਰਵਿੰਦਰ ਸਿੰਘ ਖੇੜਾ ਤੇ ਮਨਜੀਤ ਸਿੰਘ ਮਲਕਪੁਰ, ਰਾਜਿੰਦਰ ਸਿੰਘ ਈਸਾਪੁਰ, ਹਰਜੀਤ ਸਿੰਘ ਪੰਨੂ, ਸੁਖਵਿੰਦਰ ਸਿੰਘ ਛਿੰਦੀ, ਮਨਮੋਹਨ ਕੌਰ, ਸ਼ਾਮ ਲਾਲ ਮਾਜਰੀਆਂ,ਲੰਬੜਦਾਰ ਹਰਵਿੰਦਰ ਸਿੰਘ ਤੋਂ ਇਲਾਵਾ ਦਰਜਨ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਆਗੂਆਂ ਨੇ ਆਤਿਸ਼ੀ, ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਵਿਰੁੱਧ ਨਾਹਰੇ ਲਗਾਕੇ ਖੂਬ ਭੜਾਸ ਕੱਢੀ।

ਇਸ ਮੌਕੇ ਆਪ ਆਗੂ ਆਤਿਸ਼ੀ ਦਾ ਪੁਤਲਾ ਸਾੜਨ ਉਪਰੰਤ ਪੰਜਾਬ ਦੇ ਗਵਰਨਰ ਅਤੇ ਸਪੀਕਰ ਵਿਧਾਨ ਸਭਾ ਦਿੱਲੀ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਇੱਕ ਮੈਮੋਰੰਡਮ ਵੀ ਪੇਸ਼ ਕੀਤਾ ਗਿਆ ਜਿਸ ਨੂੰ ਛੁੱਟੀ ਹੋਣ ਕਾਰਨ ਐਸ ਪੀ ਰਮਨਦੀਪ ਸਿੰਘ ਵੱਲੋਂ ਪ੍ਰਾਪਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਜੱਸਾ, ਕੰਵਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ,ਮਨਜੀਤ ਸਿੰਘ ਮਾਨ,ਪ੍ਰਦੀਪ ਸਿੰਘ ਭਾਰਜ ,ਕਰਮ ਸਿੰਘ ਬਬਰਾ,ਦਿਲਬਾਗ ਸਿੰਘ ਮੀਆਂਪੁਰ, ਅਵਤਾਰ ਸਿੰਘ ਦਾਊਂ, ਕਰਮਬੀਰ ਸਿੰਘ ਪੂਨੀਆਂ ,ਗੁਰਵਿੰਦਰ ਸਿੰਘ ਬਸੋਲੀਸਿਮਰਨ ਢਿੱਲੋਂ,ਜਰਨੈਲ ਸਿੰਘ ਬਲੌਂਗੀ, ਨੰਬਰਦਾਰ ਗੁਰਮੀਤ ਸਿੰਘ ਰਾਏਪੁਰ, ਕੇਸਰ ਸਿੰਘ ਬਲੌਂਗੀ ਹਰਪਾਲ ਸਿੰਘ ਬਠਲਾਣਾ , ਬਲਵਿੰਦਰ ਸਿੰਘ ਲਖਨੋਰ ,ਕੁਲਦੀਪ ਸਿੰਘ ਬੈਰਮਪੁਰ ,ਹਰਿੰਦਰ ਸਿੰਘ ਸੁੱਖਗੜ,ਹਰਦੀਪ ਸਿੰਘ ਖਿਜ਼ਰਾਬਾਦ, ਜੱਗਾ ਸਿੰਘ ਤਿਉਰ, ਚੌਧਰੀ ਕੇਸਰ ਸਿੰਘ ਮਿਰਜ਼ਾਪੁਰ, ਐਡਵੋਕੇਟ ਗੁਰਪ੍ਰੀਤ ਸਿੰਘ,ਰੁਲਦੂ ਰਾਮ ,ਲਖਵਿੰਦਰ ਸਿੰਘ ਜੋਨੀ ਸਮੇਤ ਕਈ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।