ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰੇਤ ਵੱਲੋਂ ਲੋਹੜੀ ਮੌਕੇ ‘ਤੇ ਭਰਵੀਂ ਰੈਲੀ ਕਰਕੇ ਦਿੱਤੀ ਸਰਕਾਰ ਨੂੰ ਚੇਤਾਵਨੀ

ਪੰਜਾਬ

ਚੰਡੀਗੜ੍ਹ, 13 ਜਨਵਰੀ : ਦੇਸ਼ ਕਲਿੱਕ ਬਿਊਰੋ:

ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਦੇ ਸੱਦੇ ਤੇ ਅੱਜ ਸਮੂਹ ਮੁਲਾਜ਼ਮਾਂ ਵੱਲੋਂ ਇੱਕ ਭਰਵੀਂ ਰੈਲੀ ਕੀਤੀ ਗਈ। ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਤੰਗ ਮੁਲਾਜਮ ਆਪਣੀ ਆਪਣੀ ਫਲੋਰਾ ਤੋ ਚੱਲ ਕੇ ਰੈਂਪ ਰਾਹੀਂ ਸਰਕਾਰ ਵਿਰੋਧੀ ਨਾਰੇ ਲਾਉਂਦੇ ਹੋਏ ਸ਼ਾਤਮਈ ਢੰਗ ਨਾਲ ਨਿਚੇ ਗ੍ਰਾੳਡ ਫਲੋਰ ਦੀ Entrance ਤੇ ਇੱਕਠੇ ਹੋਏ ਅਤੇ ਲੋਹੜੀ ਮੋਕੇ ਤੇ ਰੈਲੀ ਦਾ ਆਗਾਜ਼ ਕੀਤਾ।

ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਭਾਰੀ ਰੋਸ ਦੇਖਣ ਨੂੰ ਮਿਲਿਆ ਜਿਸ ਦਾ ਕਾਰਨ ਮੁਲਾਜ਼ਮਾ ਦੀਆ ਲੰਬੇ ਸਮੇਂ ਤੋਂ ਪੈਡਿੰਗ ਪਈਆ ਮੰਗਾ ਜਿਵੇਂ ਕੀ 16% ਮਹਿੰਗਾਈ ਭੱਤਾ, ਨਵੇ ਮੁਲਾਜ਼ਮਾਂ ਨੂੰ ਪੰਜਾਬ ਦੇ 6ਵੇ ਪੇ ਕਮਿਸ਼ਨ ਦੀ ਜਗ੍ਹਾ ਤੇ ਕੇਂਦਰ ਦਾ 7ਵਾ ਪੇ ਕਮਿਸ਼ਨ ਦੇਣਾ, ਪੁਰਾਣੀ ਪੈਨਸ਼ਨ ਦਾ ਝੂਠਾ ਦਾਅਵਾ, 15.1.15 ਦੇ ਪੱਤਰ ਨੂੰ ਵਾਪਸ ਲਿਆ ਜਾਵੇ, ACP ਦਾ ਲਾਭ ਦੇਣ ਲਈ ਰਿਪੋਰਟ ਜਾਰ ਕੀਤੀ ਜਾਵੇ, ਚੰਡੀਗੜ੍ਹ ਦੇ ਰੇਟਾਂ ਅਨੁਸਾਰ ਲਾਇਸੰਸ ਫੀਸ ਵਸੂਲ ਬਾਰੇ, ਸਕੱਤਰੇਤ ਦੇ ਪਰਸਨਲ ਸਟਾਫ ਦੀ ਤਰਜ ਤੇ ਬਾਕਿ ਮੁਲਾਜਮਾਂ ਨੂੰ ਵੀ ਸਪੈਸ਼ਲ ਪੇਅ ਦੇਣ ਬਾਰੇ, ਸਕੱਤਰੇਤ ਵਿਖੇ outsource ਤੇ ਰੱਖੇ ਮੁਲਾਜਮਾਂ ਦੀ ਤਨਖਾਹ ਵਿੱਚ ਵਾਧਾ ਕਰਨ ਬਾਰੇ। ਬੁਲਾਰਿਆ ਨੇ ਕਿਹਾ ਕੀ ਲੋਹੜੀ ਦਾ ਤਿਊਹਾਰ ਮਨਾਉਣ ਦੀ ਬਜਾਏ ਉਹਨਾ ਨੂੰ ਇਹ ਰੈਲੀ ਕਰਨੀ ਕਰਕੇ ਆਪਣਾ ਰੋਸ ਜਾਹਿਰ ਕਰਨਾ ਪੈ ਰਿਹਾ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਦੀ ਹੱਕੀ ਮੰਗਾਂ ਪੂਰੀਆਂ ਕਰਨ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਸੀ ਪਰ 4 ਸਾਲ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਮੁਲਾਜ਼ਮਾ ਦੀ ਕੋਈ ਵੀ ਮੰਗ ਨਹੀ ਸੁਣੀ ਗਈ। ਜੁਆਇੰਟ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਤੌਰ ‘ਤੇ ਡੀ.ਏ. ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ, OPS ਦੀ SOP ਜਾਰੀ ਨਹੀਂ ਕੀਤੀ ਗਈ ਅਤੇ ਹੋਰ ਲੰਬਿਤ ਮੰਗਾਂ ‘ਤੇ ਠੋਸ ਫੈਸਲਾ ਨਹੀਂ ਲਿਆ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਰੈਲੀ ਵਿੱਚ ਸੁਸ਼ੀਲ ਕੁਮਾਰ ਫੋਜ਼ੀ, ਮਨਜੀਤ ਸਿੰਘ ਰੰਧਾਵਾ, ਸਾਹਿਲ ਸ਼ਰਮਾ, ਸ਼ਾਮ ਲਾਲ ਸ਼ਰਮਾ, ਕੁਲਵੰਤ ਸਿੰਘ, ਜਸਬੀਰ ਕੌਰ, ਅਲਕਾ ਚੋਪੜਾ, ਮਿਥੁਨ ਚਾਵਲਾ, ਅਮਨਦੀਪ ਕੌਰ, ਸੰਦੀਪ ਕੁਮਾਰ, ਚਰਨਿੰਦਰਜੀਤ ਸਿੰਘ, ਬਲਰਾਜ ਸਿੰਘ ਦਾਊ, ਬਜਰੰਗ ਯਾਦਵ ਆਦਿ ਨੇ ਆਪਣੇ ਵਿਚਾਰ ਰੱਖੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।