ਮੋਹਾਲੀ, 16 ਜਨਵਰੀ: ਦੇਸ਼ ਕਲਿੱਕ ਬਿਊਰੋ:
ਸੀਨੀਅਰ ਸਿਟੀਜਨ ਐਸੋਸੀਏਸ਼ਨ ਮੋਹਾਲੀ ਵੱਲੋਂ ਲੋਹੜੀ ਮਨਾਈ ਗਈ। ਸਿਟੀ ਪਾਰਕ ਦੀ ਲਾਇਬਰੇਰੀ ਦੇ ਵਹਿੜੇ ਵਿਚ ਲੋਹੜੀ ਮਨਾਈ ਗਈ। ਲੋਹੜੀ ਪ੍ਰੋਗਰਾਮ ਵਿਚ ਸਥਾਨਕ ਕੌਂਸਲਰ ਪਰਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਮਾਲ ਹੋਏ। ਸੀਨੀਅਰ ਸਿਟੀਜਨ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ, ਵਾਈ ਪ੍ਰਧਾਨ ਜਰਨੈਲ ਸਿੰਘ, ਸਕੱਤਰ ਈਵੇਂਟ ਹਰਜਿੰਦਰ ਸਿੰਘ, ਸਕੱਤਰ ਹੋਸਪੀਟੈਲੀਟੀ ਨਰਿੰਦਰ ਸਿੰਘ, ਵਿੱਤ ਸਕੱਤਰ ਜੇ ਐਸ ਗਵਲ, ਸਕੱਤਰ ਪਬਲਿਕ ਰੀਲੇਸ਼ਨਜ਼ ਹਰਿੰਦਰਪਾਲ ਸਿੰਘ ਹੈਰੀ ਸ਼ਾਮਲ ਸਨ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਕੌਂਸਲਰ ਪਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਸੀਨੀਅਰ ਸੀਟੀਜਨ ਨੇ ਜੋ ਉਨ੍ਹਾਂ ਨੂੰ ਬੁਲਾ ਕੇ ਸਨਮਾਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਅਜਿਹੇ ਪ੍ਰੋਗਰਾਮ ਮੁੱਖ ਲੋੜ ਹੈ। ਸੀਨੀਅਰ ਸੀਟੀਜਨ ਦੇ ਆਗੂਆਂ ਨੇ ਕੌਂਸਲਰ ਵਜੋਂ ਪਰਵਿੰਦਰ ਕੌਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਇਹ ਵੀ ਵਿਸ਼ਵਾਸ ਦਿੱਤਾ ਕਿ ਉਹ ਉਨ੍ਹਾਂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਪੂਰਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਸੋਸ਼ਲ ਵਰਕਰ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।



