ਮੋਹਾਲੀ, 17 ਜਨਵਰੀ: ਦੇਸ਼ ਕਲਿੱਕ ਬਿਊਰੋ:
15 ਦਸੰਬਰ 2025 ਨੂੰ ਮੋਹਾਲੀ ਦੇ ਸੋਹਾਣਾ ’ਚ ਕਤਲ ਕੀਤੇ ਗਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਮਾਮਲੇ ਦੇ ਮੁਲਜ਼ਮ ਦੀ ਪੁਲਿਸ ਮੁਕਾਬਲੇ ਵਿਚ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਇਹ ਮੁਕਾਬਲਾ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਚ ਹੋਇਆ। ਇਸ ਦੌਰਾਨ ਉਸਨੇ ਪੁਲਿਸ ਗ੍ਰਿਫਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਪੁਲਿਸ ਮੁਤਾਬਕ ਕਰਨ ਡਿਫਾਲਟਰ ਨੂੰ ਸੀਆਈਏ ਵਿਚ ਰੱਖਿਆ ਗਿਆ ਸੀ। ਉਸ ਵੱਲੋਂ ਦੇਰ ਰਾਤ ਨੂੰ ਛਾਤੀ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ। ਅੱਧੀ ਰਾਤ ਨੂੰ ਜਦੋਂ ਪੁਲਿਸ ਉਸ ਨੂੰ ਲੈ ਕੇ ਜਾ ਰਹੀ ਸੀ ਤਾਂ ਸੰਘਣੀ ਧੁੰਦ ਕਾਰਨ ਗੱਡੀ ਡਿਵਾਇਡਰ ਉਤੇ ਚੜ੍ਹ ਗਈ ਤਾਂ ਇਸ ਦੌਰਾਨ ਉਹ ਹੱਥਕੜੀ ਛੁਡਵਾ ਕੇ ਫਰਾਰ ਹੋ ਗਿਆ। ਸਵੇਰੇ ਜਾਂਚ ਦੌਰਾਨ ਜਦੋਂ ਉਹ ਪੁਲਿਸ ਨੂੰ ਮਿਲ ਗਿਆ ਸੀ। ਉਸਨੇ ਪੁਲਿਸ ਉਤੇ ਫਾਈਰਿੰਗ ਕਰ ਦਿੱਤੀ। ਜਵਾਬੀ ਫਾਈਰਿੰਗ ਵਿਚ ਉਸ ਨੂੰ ਗੋਲੀਆਂ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋ ਗਈ।



