ਵੱਡੀ ਖ਼ਬਰ: ਪ੍ਰਯਾਗਰਾਜ ‘ਚ ਫੌਜੀ ਜਹਾਜ਼ ਕ੍ਰੈਸ਼

ਰਾਸ਼ਟਰੀ

ਪ੍ਰਯਾਗਰਾਜ, 21 ਜਨਵਰੀ: ਦੇਸ਼ ਕਲਿੱਕ ਬਿਊਰੋ:

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਫੌਜ ਦਾ ਇਕ ਟ੍ਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਵਾ ‘ਚ ਬੇਕਾਬੂ ਹੋਣ ਮਗਰੋਂ ਇੱਕ ਤਲਾਬ ‘ਚ ਜਾ ਡਿੱਗਾ। ਇਸ ਜਹਾਜ਼ ਦੇ ਦੋਵੇਂ ਪਾਇਲਟ ਸੁਰੱਖਿਅਤ ਹਨ ਅਤੇ ਹਾਦਸੇ ਤੋਂ ਪਹਿਲਾਂ ਪੈਰਾਸ਼ੂਟ ਰਾਹੀਂ ਬਾਹਰ ਆ ਗਏ ਸਨ ਅਤੇ ਤਲਾਬ ‘ਚ ਹੀ ਡਿੱਗ ਗਏ ਸਨ ਜਿਨ੍ਹਾਂ ਨੂੰ ਹਾਦਸੇ ਤੋਂ ਬਾਅਦ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ ਰੈਸਕਿਊ ਟੀਮਾਂ ਵੀ ਮੌਕੇ ‘ਤੇ ਜਾ ਪਹੁੰਚੀਆਂ ਹਨ।

ਇਹ ਹਾਦਸਾ ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਕੇਪੀ ਕਾਲਜ ਦੇ ਪਿੱਛੇ ਵਾਪਰਿਆ। ਇਹ ਸ਼ਹਿਰ ਦੇ ਵਿਚਕਾਰ ਸਥਿਤ ਹੈ। ਜਹਾਜ਼ ਜਿਸ ਤਲਾਅ ‘ਚ ਡਿੱਗਿਆ ਹੈ ਉਸ ਦੇ ਨੇੜੇ ਸਕੂਲ ਅਤੇ ਰਿਹਾਇਸ਼ੀ ਕਲੋਨੀਆਂ ਹਨ। ਮਾਘ ਮੇਲਾ ਇੱਥੋਂ ਸਿਰਫ 3 ਕਿਲੋਮੀਟਰ ਦੂਰ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਫੌਜ ਦਾ ਇਕ ਛੋਟਾ ਟ੍ਰੇਨੀ ਜਹਾਜ਼ ਸੀ, ਜੋ ਕਿ ਉਡਾਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਪ੍ਰਯਾਗਰਾਜ ‘ਚ ਕੇ.ਪੀ. ਕਾਲਜ ਦੇ ਨੇੜੇ ਤਲਾਬ ‘ਚ ਆ ਡਿੱਗਾ। ਮੌਕੇ ‘ਤੇ ਪਹੁੰਚੇ ਲੋਕਾਂ ਨੇ ਪੁਲਸ ਟੀਮ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਆ ਕੇ ਇਲਾਕੇ ਨੂੰ ਸੀਲ ਕਰ ਕੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਹੈ ਅਤੇ ਜਹਾਜ਼ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਪੀਆਰਓ ਡਿਫੈਂਸ ਵਿੰਗ ਕਮਾਂਡਰ ਦੇਬਾਰਥੋ ਧਰ ਨੇ ਕਿਹਾ, ‘ਬਮਰੌਲੀ ਏਅਰ ਫੋਰਸ ਸਟੇਸ਼ਨ ਤੋਂ ਉਡਾਣ ਭਰਦੇ ਸਮੇਂ ਮਾਈਕ੍ਰੋਲਾਈਟ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ।’ ਜਿਸ ਕਾਰਨ ਇਹ ਹਾਦਸਾ ਹੋਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।