ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸਰਕਾਰੀ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੇ ਹੁਕਮ

ਪੰਜਾਬ
  • ਸਿੱਖਿਆ ਵਿਭਾਗ ਦੇ ਸਕੱਤਰ ਨੂੰ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
  • 29 ਜਨਵਰੀ ਨੂੰ ਕੇਸ ਸਬੰਧੀ ਡਾਇਰੈਕਟਰ ਸੈਕੰਡਰੀ ਸਿੱਖਿਆ ਵਿਭਾਗ ਤੋਂ ਤੋਂ ਨਿੱਜੀ ਪੇਸ਼ੀ ਦੌਰਾਨ ਮੰਗੀ ਰਿਪੋਰਟ

ਚੰਡੀਗੜ੍ਹ, 22 ਜਨਵਰੀ: ਦੇਸ਼ ਕਲਿੱਕ ਬਿਉਰੋ:

ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਇਸ ਕੇਸ ਸਬੰਧੀ ਦੋ ਤਰੀਕਾਂ ਤੇ ਸੁਣਵਾਈ ਕਮਿਸ਼ਨ ਕੋਰਟ ਵਿੱਚ ਹੋਈ ਹੈ। ਮੁਢਲੀ ਜਾਂਚ ਦੌਰਾਨ ਹੀ ਪ੍ਰਿੰਸੀਪਲ ਰੇਖਾ ਮਹਾਜਨ ਦੋਸ਼ੀ ਪਾਈ ਗਈ ਸੀ ਲੇਕਿਨ ਵਿਭਾਗੀ ਜਾਂਚ ਵਿੱਚ ਸਿੱਧ ਹੋ ਚੁੱਕਾ ਹੈ ਕਿ ਪ੍ਰਿੰਸੀਪਲ ਰੇਖਾ ਮਹਾਜਨ ਆਦਤਨ ਦੋਸ਼ੀ ਹੈ, ਇਸ ਲਈ ਵਿਭਾਗੀ ਕਾਰਵਾਈ ਲਈ ਲਿਖਿਆ ਗਿਆ ਹੈ! ਅਗਲੀਆਂ ਤਰੀਕਾਂ ਵਿੱਚ ਸੁਣਵਾਈ ਜਾਰੀ ਰਹੇਗੀ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 1989 ਦੀ ਕਨੂੰਨੀ ਕਾਰਵਾਈ ਲਈ ਵੀ ਪੁਲਿਸ ਵਿਭਾਗ ਨੂੰ ਪਾਬੰਦ ਕੀਤਾ ਜਾਵੇਗਾ।

ਕਮਿਸ਼ਨ ਦੇ ਚੇਅਰਮੈਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨੀ ਦਾਇਰੇ ਦੀ ਪਾਲਣਾ ਕਰਨ। ਸਮੁੱਚੇ ਸਮਾਜ ਵਿੱਚ ਜਾਤੀ ਧਰਮ ਨਸਲ ਦੇ ਵਿਤਕਰੇ ਤੋਂ ਉੱਪਰ ਉੱਠਕੇ ਸਾਰੀਆਂ ਜਾਤਾਂ ਬਿਰਾਦਰੀਆਂ ਦੇ ਲੋਕਾਂ ਨਾਲ ਪ੍ਰੇਮ ਭਾਈਚਾਰੇ ਨਾਲ ਬਰਾਬਰਤਾ ਦਾ ਦਰਜਾ ਦਿੰਦੇ ਹੋਏ ਜੀਵਨ ਗੁਜਰ ਬਸਰ ਕਰਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।