ਪਟਿਆਲਾ, 27 ਜਨਵਰੀ: ਦੇਸ਼ ਕਲਿੱਕ ਬਿਊਰੋ:”
ਪਟਿਆਲਾ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਦਾ ਕਤਲ ਪੈਸਿਆਂ ਦੇ ਲੈਣ-ਦੇਣ ਕਾਰਨ ਹੋਏ ਝਗੜੇ ਤੋਂ ਬਾਅਦ ਹੋਇਆ ਹੈ। ਪੈਸਿਆਂ ਲੈਣ-ਦੇਣ ਨੂੰ ਲੈ ਕੇ ਬਾਜ਼ਾਰ ਦੇ ਵਿਚਕਾਰ ਪੰਜ ਤੋਂ ਛੇ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦਾ ਭਰਾ ਨਵਦੀਪ ਸਿੰਘ ਵੀ ਉਸ ਨਾਲ ਸੀ।
ਜਦੋਂ ਉਨ੍ਹਾਂ ‘ਰੇ ਹਮਲਾ ਹੋਇਆ ਤਾਂ ਉਹ ਇੱਕ ਦੁਕਾਨ ਵਿੱਚ ਚਲੇ ਗਏ। ਪਰ ਮੁਲਜ਼ਮਾਂ ਨੇ ਫਿਰ ਉਸਨੂੰ ਬਾਹਰ ਖਿੱਚ ਲਿਆ ਅਤੇ ਉਸ ਦੀ ਵੱਖੀ ਦੋ ਵਾਰ ਚਾਕੂ ਮਾਰ ਦਿੱਤਾ। ਇਸ ਦੌਰਾਨ ਅਮਨਦੀਪ ਸਿੰਘ ਦੀ ਮੌਤ ਹੋ ਗਈ। ਉਸਦਾ ਭਰਾ ਨਵਦੀਪ ਸਿੰਘ ਗੰਭੀਰ ਜ਼ਖਮੀ ਹੈ ਅਤੇ ਉਸਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਦੇ ਸਿਰ ‘ਤੇ ਛੇ ਟਾਂਕੇ ਲੱਗੇ ਹਨ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਪਰਿਵਾਰ ਨੇ ਅਮਨਦੀਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਪੋਸਟਮਾਰਟਮ ਨਹੀਂ ਕਰਨਗੇ। ਭੈਣ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਹ ਪਤਾ ਲਗਾਏ ਕਿ ਉਸਦੇ ਭਰਾ ਨੂੰ ਕਿਸਨੇ ਮਾਰਿਆ। ਇਸ ਦੌਰਾਨ, ਘਟਨਾ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਆਪ੍ਰੇਸ਼ਨ ਟੀਮ, ਸੀਆਈਏ ਪਟਿਆਲਾ ਅਤੇ ਸੀਆਈਏ ਸਮਾਣਾ ਦੀਆਂ ਟੀਮਾਂ ਨੇ ਤੁਰੰਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ। ਬਾਕੀਆਂ ਦੀ ਭਾਲ ਜਾਰੀ ਹੈ।



