ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ‘ਚ ਕਈ ਵੱਡੇ ਐਲਾਨ, ਪੜ੍ਹੋ ਪੂਰਾ ਵੇਰਵਾ

ਰਾਸ਼ਟਰੀ

ਨਵੀਂ ਦਿੱਲੀ, 1 ਫਰਵਰੀ: ਦੇਸ਼ ਕਲਿੱਕ ਬਿਊਰੋ:

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਤਵਾਰ ਨੂੰ ਦੇਸ਼ ਦਾ ਆਮ ਬਜਟ ਲੋਕ ਸਭਾ ‘ਚ ਪੇਸ਼ ਕੀਤਾ ਅਤੇ ਆਪਣੇ ਭਾਸ਼ਣ ‘ਚ ਕਈ ਵੱਡੇ ਐਲਾਨ ਕੀਤੇ। ਇਹ ਮੋਦੀ ਸਰਕਾਰ ‘ਚ ਵਿੱਤ ਮੰਤਰੀ ਵਜੋਂ ਉਨ੍ਹਾਂ ਦਾ ਲਗਾਤਾਰ 9ਵਾਂ ਬਜਟ ਸੀ।

ਇਹ ਚੀਜ਼ਾਂ ਹੋਣਗੀਆਂ ਸਸਤੀਆਂ
ਕੱਪੜੇ, ਚਮੜੇ ਦੀਆਂ ਵਸਤੂਆਂ, ਸਿੰਥੈਟਿਕ ਜੁੱਤੇ, ਚਮੜੇ ਦੇ ਉਤਪਾਦ, ਕੈਂਸਰ ਅਤੇ ਸ਼ੂਗਰ ਦੀਆਂ 17 ਦਵਾਈਆਂ ਡਿਊਟੀ-ਮੁਕਤ, ਲਿਥੀਅਮ-ਆਇਨ ਸੈੱਲ, ਮੋਬਾਈਲ ਬੈਟਰੀਆਂ ਸਸਤੀਆਂ ਹੋ ਜਾਣਗੀਆਂ, ਸੋਲਰ ਗਲਾਸ ਹੋਣਗੇ ਸਸਤਾ, ਮਿਕਸਡ ਗੈਸ ਸੀਐੱਨਜੀ, ਈਵੀ, ਮਾਈਕ੍ਰੋਵੇਵ ਓਵਨ, ਵਿਦੇਸ਼ ਯਾਤਰਾ

ਇਨ੍ਹਾਂ ਚੀਜ਼ਾਂ ਹੋਣਗੀਆਂ ਮਹਿੰਗੀਆਂ
ਇਸ ਤੋਂ ਇਲਾਵਾ ਜਿਨ੍ਹਾਂ ਸੈਕਟਰਜ਼ ‘ਚ ਕਸਟਮ ਡਿਊਟੀ ‘ਚ ਵਾਧਾ ਕੀਤਾ ਗਿਆ ਹੈ, ਯਾਨੀ ਜੋ ਚੀਜ਼ਾਂ ਮਹਿੰਗੀਆਂ ਹੋਣ ਵਾਲੀਆਂ ਹਨ। ਉਨ੍ਹਾਂ ‘ਚ ਸਭ ਤੋਂ ਉੱਪਰ ਸ਼ਰਾਬ, ਸਕ੍ਰੈਪ ਅਤੇ ਖਨਿਜ ਸ਼ਾਮਲ ਹਨ।

ਤਿੰਨ ਨਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਸਥਾਪਤ ਕੀਤੇ ਜਾਣਗੇ
ਕੇਂਦਰੀ ਬਜਟ 2026-27 ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਿੰਨ ਨਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ।

ਭਾਰਤ ਨੂੰ ਇੱਕ ਮੈਡੀਕਲ ਟੂਰਿਜ਼ਮ ਹੱਬ ਬਣਾਇਆ ਜਾਵੇਗਾ
ਭਾਰਤ ਨੂੰ ਇੱਕ ਮੈਡੀਕਲ ਟੂਰਿਜ਼ਮ ਹੱਬ ਵਜੋਂ ਉਤਸ਼ਾਹਿਤ ਕਰਨ ਲਈ, ਰਾਜਾਂ ਦੇ ਸਮਰਥਨ ਨਾਲ ਦੇਸ਼ ਵਿੱਚ ਪੰਜ ਖੇਤਰੀ ਮੈਡੀਕਲ ਟੂਰਿਜ਼ਮ ਹੱਬ ਸਥਾਪਤ ਕਰਨ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ।

ਬੈਂਕਿੰਗ ਸਕੱਤਰ ਲਈ ਇੱਕ ਉੱਚ-ਪੱਧਰੀ ਕਮੇਟੀ ਦਾ ਐਲਾਨ
ਵਿਕਸਤ ਭਾਰਤ ਲਈ ਬੈਂਕਿੰਗ ਸੈਕਟਰ ਨੂੰ ਨਵੇਂ ਵਿਕਾਸ ਮਾਰਗ ਨਾਲ ਜੋੜਨ ਲਈ, ਬੈਂਕਿੰਗ ‘ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ, ਜੋ ਵਿੱਤੀ ਸਥਿਰਤਾ, ਸਮਾਵੇਸ਼ ਅਤੇ ਖਪਤਕਾਰ ਸੁਰੱਖਿਆ ‘ਤੇ ਕੇਂਦ੍ਰਤ ਕਰਦੇ ਹੋਏ ਇੱਕ ਵਿਆਪਕ ਸਮੀਖਿਆ ਕਰੇਗੀ।

ਇਨਕਮ ਟੈਕਸ ਚੋਰੀ ‘ਤੇ ਨਹੀਂ ਹੋਵੇਗੀ ਸਜ਼ਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਨਕਮ ਟੈਕਸ ਚੋਰੀ ‘ਤੇ ਹੁਣ ਕੋਈ ਸਜ਼ਾ ਨਹੀਂ ਹੋਵੇਗੀ ਸਗੋਂ ਸਜ਼ਾ ਦੀ ਥਾਂ ‘ਤੇ ਹੁਣ 30% ਟੈਕਸ ਲਗਾਇਆ ਜਾਵੇਗਾ। ਇਸਦਾ ਮਤਲਬ ਹੈ ਕਿ ਆਪਣੀ ਆਮਦਨ ਛੁਪਾਉਣ ਵਾਲਿਆਂ ਨੂੰ ਹੁਣ ਸਜ਼ਾ ਨਹੀਂ ਦਿੱਤੀ ਜਾਵੇਗੀ, ਉਨ੍ਹਾਂ ਤੋਂ 30 ਪ੍ਰਤੀਸ਼ਤ ਟੈਕਸ ਵਸੂਲਿਆ ਜਾਵੇਗਾ।

‘ਇਨਕਮ ਟੈਕਸ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ’
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਸੀਤਾਰਮਨ ਨੇ ਕਿਹਾ ਕਿ ਇਸ ਵਾਰ ਆਮਦਨ ਟੈਕਸ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਫਾਈਬਰ ਖੇਤਰ ਵਿੱਚ ਆਤਮ-ਨਿਰਭਰਤਾ ‘ਤੇ ਜ਼ੋਰ
ਸਰਕਾਰ ਵੱਲੋਂ ਰੇਸ਼ਮ, ਉੱਨ ਤੇ ਜੂਟ ਵਰਗੇ ਫਾਈਬਰਾਂ ਵਿੱਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ‘ਰਾਸ਼ਟਰੀ ਫਾਈਬਰ ਯੋਜਨਾ’ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਰਵਾਇਤੀ ਕਲੱਸਟਰਾਂ ਦੇ ਆਧੁਨਿਕੀਕਰਨ ਲਈ ‘ਵਸਤਰ ਵਿਸਤਾਰ ਤੇ ਰੁਜ਼ਗਾਰ ਯੋਜਨਾ’ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਪੁਰਾਣੇ ਉਦਯੋਗਿਕ ਕੇਂਦਰਾਂ ਨੂੰ ਨਵੀਂ ਤਾਕਤ ਮਿਲੇਗੀ। ਬੁਣਕਰਾਂ ਅਤੇ ਕਾਰੀਗਰਾਂ ਦੀ ਮਦਦ ਲਈ ‘ਰਾਸ਼ਟਰੀ ਹੱਥਖੱਡੀ ਅਤੇ ਦਸਤਕਾਰੀ ਪ੍ਰੋਗਰਾਮ’ ਸ਼ੁਰੂ ਕੀਤੇ ਜਾਣਗੇ। ਪੇਂਡੂ ਖੇਤਰਾਂ ਦੇ ਵਿਕਾਸ ਲਈ ‘ਮਹਾਤਮਾ ਗਾਂਧੀ ਗ੍ਰਾਮ ਸਵਰਾਜ ਪਹਿਲ’ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

ਕੁੜੀਆਂ ਦਾ ਹੋਸਟਲ ਬਣਾਏ ਜਾਣਗੇ
ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ‘ਚ ਭਾਰਤ ਦਾ ਕੇਂਦਰੀ ਬਜਟ ਪੇਸ਼ ਕਰਨ ਕੁੜੀਆਂ ਦੀ ਪੜ੍ਹਾਈ ਨੂੰ ਲੈ ਕੇ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਕੁੜੀਆਂ ਲਈ ਇਕ ਹੋਸਟਲ ਬਣਾਇਆ ਜਾਵੇਗਾ।

5 ਸਾਲਾਂ ‘ਚ ਸ਼ੁਰੂ ਹੋਣਗੇ 20 ਨਵੇਂ ਜਲ ਮਾਰਗ
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ 20 ਨਵੇਂ ਜਲ ਮਾਰਗ ਸ਼ੁਰੂ ਕੀਤੇ ਜਾਣਗੇ। ਇਸ ਯੋਜਨਾ ਦਾ ਮੁੱਖ ਉਦੇਸ਼ ਸੜਕੀ ਤੇ ਰੇਲ ਮਾਰਗਾਂ ‘ਤੇ ਬੋਝ ਘਟਾਉਣਾ ਅਤੇ ਸਸਤੀ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨਾ ਹੈ।

ਬਣਨਗੇ 7 ਨਵੇਂ ਹਾਈ-ਸਪੀਡ ਰੇਲ ਕਾਰੀਡੋਰ
ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ ਨੇ ਦਿੱਲੀ-ਵਾਰਾਣਸੀ ਸਮੇਤ 7 ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਐਲਾਨ ਕੀਤਾ ਹੈ। ਮੁੰਬਈ – ਪੁਣੇ, ਪੁਣੇ – ਹੈਦਰਾਬਾਦ, ਹੈਦਰਾਬਾਦ – ਬੰਗਲੁਰੂ, ਹੈਦਰਾਬਾਦ – ਚੇਨਈ, ਚੇਨਈ – ਬੰਗਲੁਰੂ, ਦਿੱਲੀ – ਵਾਰਾਣਸੀ, ਵਾਰਾਣਸੀ – ਸਿਲੀਗੁੜੀ।

BioPharma ਲਈ 10,000 ਕਰੋੜ ਦਾ ਐਲਾਨ
ਸਰਕਾਰ ਨੇ ਅਗਲੇ 5 ਸਾਲਾਂ ਵਿੱਚ ਬਾਇਓਫਾਰਮਾ ਖੇਤਰ ਦੇ ਵਿਕਾਸ ਲਈ 10,000 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਬਾਇਓਲੋਜਿਕਸ ਅਤੇ ਬਾਇਓਸਿਮੀਲਰਸ ਦੇ ਘਰੇਲੂ ਉਤਪਾਦਨ ਲਈ ਇੱਕ ਮਜ਼ਬੂਤ ਈਕੋਸਿਸਟਮ ਤਿਆਰ ਕਰਨਾ ਹੈ, ਤਾਂ ਜੋ ਦਵਾਈਆਂ ਦੇ ਮਾਮਲੇ ਵਿੱਚ ਦੂਜੇ ਦੇਸ਼ਾਂ ‘ਤੇ ਨਿਰਭਰਤਾ ਘਟਾਈ ਜਾ ਸਕੇ। ਬਜਟ ਵਿੱਚ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਤਿੰਨ ਅਹਿਮ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਲੋਕਾਂ ਲਈ ਇਲਾਜ ਸਸਤਾ ਹੋਵੇਗਾ। ਇਸ ਤੋਂ ਇਲਾਵਾ ਐਕਸ-ਰੇਅ ਮਸ਼ੀਨਾਂ ਅਤੇ ਹੋਰ ਉੱਨਤ ਮੈਡੀਕਲ ਉਪਕਰਨਾਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਪੁਰਜ਼ਿਆਂ ‘ਤੇ ਵੀ ਕਸਟਮ ਡਿਊਟੀ ਘਟਾਈ ਗਈ ਹੈ।

ਬਜਟ 2026 ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ ਡਿੱਗਿਆ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ 2026 ਦੇ ਐਲਾਨਾਂ ਦਾ ਸ਼ੇਅਰ ਬਾਜ਼ਾਰ ‘ਤੇ ਬਹੁਤ ਵੱਡਾ ਅਸਰ ਹੋਇਆ ਹੈ। ਬਜਟ ਭਾਸ਼ਣ ਦੌਰਾਨ ਸੈਂਸੈਕਸ ਵਿੱਚ 2,000 ਤੋਂ ਵੱਧ ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਨਿਫਟੀ ਵੀ 170 ਪੁਆਇੰਟ ਤੋਂ ਜ਼ਿਆਦਾ ਟੁੱਟ ਕੇ 25,250 ਦੇ ਪੱਧਰ ਦੇ ਨੇੜੇ ਪਹੁੰਚ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।