U19 World Cup: BCCI ਵਰਲਡ ਚੈਂਪੀਅਨ ਭਾਰਤੀ ਟੀਮ ਨੂੰ ਦੇਵੇਗੀ 7.5 ਕਰੋੜ ਰੁਪਏ ਦਾ ਇਨਾਮ

ਖੇਡਾਂ

ਨਵੀਂ ਦਿੱਲੀ, 7 ਫਰਵਰੀ: ਦੇਸ਼ ਕਲਿੱਕ ਬਿਊਰੋ:

ਭਾਰਤ ਨੇ ਸ਼ੁੱਕਰਵਾਰ ਨੂੰ ਫਾਈਨਲ ਵਿੱਚ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ U19 ਵਰਲਡ ਕੱਪ ਦਾ ਖਿਤਾਬ ਜਿੱਤਿਆ ਹੈ। 175 ਦੌੜਾਂ ਬਣਾਉਣ ਵਾਲੇ ਵੈਭਵ ਸੂਰਿਆਵੰਸ਼ੀ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਵੈਭਵ ਸੂਰਿਆਵੰਸ਼ੀ ਨੇ ਪਲੇਅਰ ਆਫ਼ ਦ ਮੈਚ ਅਤੇ ਪਲੇਅਰ ਆਫ਼ ਦ ਸੀਰੀਜ਼ ਦੇ ਪੁਰਸਕਾਰ ਸਪੋਰਟ ਸਟਾਫ ਨੂੰ ਸਮਰਪਿਤ ਕੀਤੇ।

ਬੀਸੀਸੀਆਈ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ ₹7.5 ਕਰੋੜ ਦਾ ਇਨਾਮ ਦੇਵੇਗਾ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਸ਼ਨੀਵਾਰ ਨੂੰ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, “ਜਿੱਤ ਤੋਂ ਬਾਅਦ ਪੂਰਾ ਦੇਸ਼ ਖੁਸ਼ ਹੈ। ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ, ਜੋ ਕਿ ਸ਼ਲਾਘਾਯੋਗ ਹੈ। ਅਸੀਂ ਵਿਸ਼ਵ ਕੱਪ ਜੇਤੂ ਟੀਮ ਲਈ ₹7.5 ਕਰੋੜ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।”

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।