ਰਾਖਵਾਂਕਰਨ ਨੀਤੀ ਸਹੀ ਰੂਪ ਵਿੱਚ ਲਾਗੂ ਨਾ ਕਰਨ ਤੇ ਗਲਤ ਰੋਸਟਰ ਰਜਿਸਟਰਾਂ ਨੂੰ ਪ੍ਰਵਾਨ ਕਰਨ ਵਾਲਿਆਂ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ:- ਡਾ. ਬਲਜੀਤ ਕੌਰ

ਪੰਜਾਬ

ਪਟਿਆਲਾ, 12 ਫਰਵਰੀ: ਦੇਸ਼ ਕਲਿੱਕ ਬਿਊਰੋ:

ਅੱਜ ਐਸ ਸੀ/ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਸਟੇਟ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿੱਚ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨਾਲ ਪੰਜਾਬ ਭਵਨ ਵਿਖੇ ਹੋਈ। ਜਿਸ ਵਿੱਚ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ ਮੋਗਾ ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਸ਼ਾਮਿਲ ਹੋਏ।

ਇਸ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਸ਼ੈਸ਼ਨ ਦੇ ਸ਼ੁਰੂ ਚ 15 ਅਪ੍ਰੈਲ ਤੱਕ ਦੇਣ, ਵੱਖ-ਵੱਖ ਵਜ਼ੀਫਿਆਂ ਦੀ ਦਰ ਜਮਾਤ ਵਾਰ ਇਕ ਸਮਾਨ ਕਰਨ, ਮੈਰੀਟੋਰੀਅਸ ਵਜੀਫੇ ਨੂੰ ਹਾਜਰੀ ਵਜੀਫਿਆਂ ਤੋਂ ਵੱਖਰਾ ਦੇਣ, ਵਜ਼ੀਫੇ ਦੀ ਦਰ ਚ ਸਨਮਾਨਜਨਕ ਵਾਧਾ ਕਰਨ, ਵਜ਼ੀਫੇ ਅਪਲਾਈ ਕਰਨ ਸਮੇਂ ਆਮਦਨ ਸਰਟੀਫਿਕੇਟ ਦੀ ਥਾਂ ਸਵੈ ਘੋਸ਼ਣਾ ਸਵਿਕਾਰ ਕਰਨ,ਆਬਾਦੀ ਅਨੁਸਾਰ ਰਾਖਵਾਂਕਰਣ ਦੇਣ, ਸਿੱਧੀ ਭਰਤੀ ਤੇ ਤਰੱਕੀਆਂ ਚ ਰਾਖਵਾਂਕਰਨ ਨੀਤੀ ਨੂੰ ਸਹੀ ਰੂਪ ਵਿੱਚ ਲਾਗੂ ਕਰਨ, ਵੱਖ ਵੱਖ ਵਿਭਾਗਾਂ ਚ ਰੋਸਟਰ ਰਜਿਸਟਰਾਂ ਨੂੰ ਠੀਕ ਤਿਆਰ ਕਰਨ, ਓਪਨ ਮੈਰਿਟ ਵਿੱਚ ਆਏ ਰਿਜ਼ਰਵ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਓਪਨ ‘ਚ ਦਰਜ ਕਰਨ,ਸੀਨੀਆਰਤਾ ਕਮ ਮੈਰਿਟ ਨੂੰ ਸਹੀ ਰੂਪ ਵਿੱਚ ਲਾਗੂ ਕਰਕੇ ਰਿਜ਼ਰਵੇਸ਼ਨ ਦੇਣ , ਆਰ ਕੇ ਸੱਭਰਵਾਲ ਜਜਮੈਂਟ ਦੀ ਅਣਦੇਖੀ ਕਰਕੇ ਗਲਤ ਰੋਸਟਰ ਰਜਿਸਟਰਾਂ ਨੂੰ ਤਿਆਰ ਕਰਨ ਤੇ ਪ੍ਰਵਾਨ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਕਰਨ, ਜਾਤੀ ਆਧਾਰਿਤ ਸਕੂਲ਼ਾਂ,ਮੁਹੱਲਿਆਂ ਤੇ ਪਿੰਡਾਂ ਦੇ ਨਾਂ ਸਨਮਾਨਜਨਕ ਰੱਖਣ, ਵੱਖ ਵੱਖ ਵਿਭਾਗਾਂ ਵਿੱਚ ਪਏ ਬੈਕਲਾਗ ਨੂੰ ਵਿਸ਼ੇਸ਼ ਮੁਹਿੰਮ ਰਾਹੀਂ ਭਰਨ, ਖਾਲੀ ਦਰਜਾ ਚਾਰ ਪੋਸਟਾਂ ਰੈਗੂਲਰ ਤੌਰ ਤੇ ਭਰਨ, ਸਕੂਲ ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮਾਂ ਚ ਡਿਊਟੀਆਂ ਲਾਉਣੀਆ ਬੰਦ ਕਰਨ,CWP 10675 ਅਨੁਸਾਰ ਵੱਖ ਵੱਖ ਭਰਤੀਆਂ ਦਾ ਰਿਵਿਊ ਕਰਕੇ ਰਿਜ਼ਰਵ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਇਨਸਾਫ਼ ਦੇਣ, ਜਾਅਲੀ ਜਾਤੀ ਸਰਟੀਫਿਕੇਟ ਰੱਦ ਕਰਨ, ਰੱਦ ਕੀਤੇ ਗਏ ਸਰਟੀਫਿਕੇਟ ਵਾਲੇ ਕਰਮਚਾਰੀਆਂ ਤੇ ਵਿਭਾਗੀ ਕਾਰਵਾਈ ਅਮਲ ਲਿਆਉਣ ਲਈ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਸਮਾਂ-ਬੱਧ ਕਾਰਵਾਈ ਕਰਨ ਬਾਰੇ ਮੀਟਿੰਗ ‘ਚ ਵਿਸਥਾਰਪੂਰਵਕ ਗੱਲ ਹੋਈ। ਜਿਸ ਤੇ ਵਿਭਾਗ ਦੇ ਮੰਤਰੀ ਤੇ ਅਧਿਕਾਰੀਆਂ ਨੇ ਸਾਰੇ ਹੀ ਮੁੱਦਿਆਂ ਨੂੰ ਕਮੇਟੀ ਬਣਾ ਕੇ ਸਮਾਂ-ਬੱਧ ਹੱਲ ਕਰਨ ਦਾ ਪੂਰਨ ਵਿਸ਼ਵਾਸ ਦਵਾਇਆ।

ਇਸ ਸਮੇਂ ਵੈੱਲਫੇਅਰ ਵਿਭਾਗ ਦੇ ਸਕੱਤਰ ਵੀ ਕੇ ਮੀਣਾ,ਡਾਇਰੈਕਟਰ ਵਿੰਮੀ ਖੁੱਲਰ,ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਅਰਵਿੰਦ,ਡਾਇਰੈਕਟਰ ਸਕੂਲ ਸਿਖਿਆ ਸੈਕੰਡਰੀ ਸ ਗੁਰਿੰਦਰ ਸਿੰਘ ਸੋਢੀ, ਅਸਿਸਟੈਂਟ ਡਾਇਰੈਕਟਰ ਸੁਸ਼ੀਲ ਨਾਥ, ਗੁਰਜੋਤ ਸਿੰਘ, ਸ੍ਰੀ ਸੰਜੀਵ ਮੰਨਣ, ਸ.ਸੁੱਖ ਸਾਗਰ ਸਿੰਘ,ਸੁਪਰਡੈਂਟ ਰਮਨਜੀਤ ਕੌਰ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ ਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਚ ਸਕੱਤਰ ਸੁਖਪਾਲ ਬਕਰਾਹਾ, ਕੰਵਲਜੀਤ ਭਵਾਨੀਗੜ,ਹਰਵਿੰਦਰ ਮਾਰਸ਼ਲ, ਹੈਪੀ ਸਿੰਘ ਮੋਗਾ, ਪਰਮਜੀਤ ਸਿੰਘ ਲੁਧਿਆਣਾ,ਹਰਜਿੰਦਰ ਅਰਜ਼, ਬਲਜੀਤ ਸਿੰਘ, ਮਨਪ੍ਰੀਤ ਸਿੰਘ ਰੂਪਨਗਰ, ਲੈਕ ਹਰਬਿਲਾਸ ਬੰਗਾ ਤੇ ਹੋਰ ਆਗੂ ਸਾਥੀ ਸ਼ਾਮਿਲ ਹੋਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।