ਲੁਧਿਆਣਾ, 15 ਫਰਵਰੀ: ਦੇਸ਼ ਕਲਿੱਕ ਬਿਊਰੋ:
ਲੁਧਿਆਣਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਕਾਲ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਵਿਧਾਇਕ ਸਿੱਧੂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਪੰਨੂ ‘ਤੇ ਉਨ੍ਹਾਂ ਨੂੰ ਧਮਕੀ ਦੇਣ ਦਾ ਦੋਸ਼ ਲਗਾਇਆ ਹੈ।
ਸ਼ਨੀਵਾਰ ਰਾਤ ਨੂੰ ਵਿਧਾਇਕ ਸਿੱਧੂ ਦੇ ਘਰ ਦੇ ਬਾਹਰ ਇੱਕ ਰੇਕੀ ਕੀਤੀ ਗਈ। ਸਿੱਧੂ ਦੇ ਘਰ ਬਾਹਰ ਕਾਰ ਵਿਚ ਸਵਾਰ 4 ਨੌਜਵਾਨ ਰੇਕੀ ਕਰਦੇ ਵੀ ਦਿਖਾਈ ਦਿੱਤੇ ਹਨ। ਉਨ੍ਹਾਂ ਦੇ ਘਰ ਦੇ ਬਾਹਰ ਕਾਲੀਆਂ ਖਿੜਕੀਆਂ ਵਾਲੀ ਇੱਕ i-20 ਕਾਰ ਦਿਖਾਈ ਦਿੱਤੀ। ਵਿਧਾਇਕ ਉਸ ਸਮੇਂ ਇੱਕ ਮੀਟਿੰਗ ਕਰ ਰਹੇ ਸਨ। ਜਦੋਂ ਕਾਰ ਵਿੱਚ ਸਵਾਰ ਲੋਕਾਂ ਨੂੰ ਉੱਥੇ ਮੌਜੂਦ ਦੇਖਿਆ, ਤਾਂ ਉਹ ਇੰਤਜ਼ਾਰ ਕਰਨ ਲੱਗੇ। ਜਦੋਂ ਸੀਸੀਟੀਵੀ ਵਿੱਚ ਸ਼ੱਕੀ ਗਤੀਵਿਧੀ ਦਾ ਪਤਾ ਲੱਗਿਆ ਤਾਂ ‘ਆਪ’ ਸਮਰਥਕ ਬਾਹਰ ਆ ਗਏ। ਇਹ ਦੇਖ ਕੇ ਕਾਰ ਸਵਾਰ ਭੱਜ ਗਏ। ਇਹ ਸ਼ੱਕ ਪ੍ਰਗਟ ਕੀਤਾ ਜਾ ਹੈ ਕਿ ਉਹ ਵਿਧਾਇਕ ‘ਤੇ ਹਮਲਾ ਕਰਨ ਜਾਂ ਉਸਦੀ ਪਛਾਣ ਦੀ ਪੁਸ਼ਟੀ ਕਰਨ ਲਈ ਉੱਥੇ ਆਏ ਸਨ।
ਇਸ ਤੋਂ ਪਹਿਲਾਂ, ਲੁਧਿਆਣਾ ਦੇ ਕੇਂਦਰੀ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਵੀ ਧਮਕੀਆਂ ਮਿਲੀਆਂ ਸਨ। ਇਸ ਤੋਂ ਬਾਅਦ, ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਬੁਲੇਟਪਰੂਫ ਗੱਡੀ ਵੀ ਪ੍ਰਦਾਨ ਕੀਤੀ ਗਈ ਹੈ।



