ਬਿਆਸ, 15 ਫਰਵਰੀ : ਦੇਸ਼ ਕਲਿੱਕ ਬਿਊਰੋ:
ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਅਨੁਸਾਰ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ ਲਗਾਈ ਗਈ ਹੈ।
ਮਿਲੀ ਜਾਣਕਰੀ ਅਨੁਸਾਰ ਇਹ ਪਾਬੰਦੀ ਇਸ ਲਈ ਲਾਈ ਗਈ ਹੈ ਕਿ ਕਿਉਂਕਿ ਡੇਰੇ ਨੂੰ ਪਹਿਲਾਂ ਖਿਚਵਾਈਆਂ ਗਈਆਂ ਫੋਟੋਆਂ ਦੇ ਦੁਰਉਪਯੋਗ ਦੀ ਜਾਣਕਾਰੀ ਮਿਲੀ ਹੈ। ਜਿਸ ਕਰਕੇ ਹੁਣ ਡੇਰਾ ਬਿਆਸ ਨੇ ਕਿਸੇ ਵੀ VIP ਨਾਲ ਫੋਟੋ ਨਾ ਖਿਚਵਾਉਣ ਦਾ ਸਰਕੁਲਰ ਜਾਰੀ ਕੀਤਾ ਹੈ। ਸਰਕੁਲਰ ‘ਚ ਕਿਹਾ ਗਿਆ ਹੈ ਕਿ ਹੁਣ ਸਭ ਲਈ ਇਕੋ ਜਿਹੇ ਨਿਯਮ ਲਾਗੂ ਹੋਣਗੇ। ਦੱਸ ਦਈਏ ਕਿ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਡੇਰਾ ਨਿਵਾਸੀਆਂ ਲਈ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਕੁਝ ਸਮਾਂ ਪਹਿਲਾਂ ਹੀ ਫ਼ੈਸਲਾ ਲਿਆ ਜਾ ਚੁੱਕਾ ਹੈ।



