2 ਪੁਲਿਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ ‘ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ

ਪੰਜਾਬ

ਗੁਰਦਾਸਪੁਰ, 22 ਫਰਵਰੀ: ਦੇਸ਼ ਕਲਿੱਕ ਬਿਊਰੋ:

ਗੁਰਦਾਸਪੁਰ ਵਿੱਚ ਇੱਕ ਪੁਲਿਸ ਚੌਕੀ ‘ਤੇ ਪੰਜਾਬ ਪੁਲਿਸ ਦੇ ਦੋ ਮੁਲਜ਼ਮਾਂ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਇੱਕ ਦੀ ਲਾਸ਼ ਕੁਰਸੀ ‘ਤੇ ਪਈ ਮਿਲੀ ਅਤੇ ਦੂਜਾ ਮੰਜੇ ‘ਤੇ ਰਜਾਈ ਹੇਠ ਮਿਲਿਆ। ਉਨ੍ਹਾਂ ਦੀ ਮੌਤ ਰਾਤ 1 ਵਜੇ ਦੇ ਕਰੀਬ ਹੋਣ ਦਾ ਸ਼ੱਕ ਹੈ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਲਗਭਗ ਚਾਰ ਸ਼ੈੱਲ ਦੇ ਖੋਲ ਮਿਲੇ ਹਨ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿਸਨੇ ਅਤੇ ਕਿਉਂ ਗੋਲੀ ਮਾਰੀ। ਪਿੰਡ ਦੇ ਸਰਪੰਚ ਤੋਂ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਵੱਡੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ।

ਇਸ ਦੌਰਾਨ, ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਚੌਕੀ ‘ਤੇ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਸਬੰਧ ਵਿੱਚ ਬੀਐਸਐਫ ਅਲਰਟ ‘ਤੇ ਹੈ। ਬੀਐਸਐਫ ਦੇ ਡੀਆਈਜੀ ਏਕੇ ਵਿਰਦੀ ਨੇ ਚੌਕੀ ਦਾ ਦੌਰਾ ਕੀਤਾ ਅਤੇ ਪੂਰੀ ਘਟਨਾ ਬਾਰੇ ਪੁੱਛਗਿੱਛ ਕੀਤੀ। ਗੁਰਦਾਸਪੁਰ ਦੇ ਐਸਐਸਪੀ ਆਦਿਤਿਆ ਨੇ ਦੱਸਿਆ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਇਸ ਪੁਲਿਸ ਚੌਕੀ ‘ਤੇ ਡਿਊਟੀ ‘ਤੇ ਸਨ। ਉੱਥੇ ਕੋਈ ਹੋਰ ਤਾਇਨਾਤ ਨਹੀਂ ਸੀ। ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਫਿਲਹਾਲ ਮੌਤ ਦੇ ਅਸਲ ਕਾਰਨਾਂ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਲ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਦੋਵਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਬਾਰੇ ਪੁਸ਼ਟੀ ਹੋ ਸਕੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।