- ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰੇਤ ਵੱਲੋਂ ਆਉਣ ਵਾਲੇ ਬਜਟ ਸ਼ੈਸ਼ਨ ਤੋ ਪਹਿਲਾਂ ਸਰਕਾਰ ਅੱਗੇ ਮੁਲਾਜ਼ਮਾਂ ਦੀ ਹੱਕੀ ਮੰਗਾਂ ਸਬੰਧੀ ਆਵਾਜ਼ ਚੁੱਕੀ
ਚੰਡੀਗੜ੍ਹ 27 ਫਰਵਰੀ : ਦੇਸ਼ ਕਲਿੱਕ ਬਿਊਰੋ:
ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਕੱਤਰੇਤ ਇਮਾਰਤ ਵਿਚ ਸਥਿਤ ਦਫਤਰਾਂ ਦੇ ਮੁਲਾਜਮਾਂ ਨੇ ਅੱਜ ਸਵੇਰ ਦੇ ਸਮੇਂ ਸਕੱਤਰੇਤ ਦੀ ਇਮਾਰਤ ਵਿਚੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਦਫਤਰ ਖਾਲੀ ਕਰ ਦਿਤਾ ਅਤੇ ਸਕੱਤਰੇਤ ਦੇ ਗੇਟ ਵਿਚ ਦਰੀਆਂ ਤੇ ਜਾ ਬੇਠੇ ਜਿਥੇ ਮੁਲਾਜ਼ਮਾਂ ਭਰਵੀਂ ਅਤੇ ਭਖਵੀਂ ਰੈਲੀ ਕੀਤੀ। ਪੰਜਾਬ ਸਿਵਲ ਸਕੱਤਰੇਤ ਦੇ ਪ੍ਰਧਾਨ ਸੁਸੀਲ ਕੁਮਾਰ ਫੌਜੀ ਅਤੇ ਜਨਰਲ ਸਕੱਤਰ ਸਾਹਿਲ ਸ਼ਰਮਾ ਨੇ ਕਿਹਾ ਕੀ ਸਰਕਾਰ ਲਾਰੇ ਲਪੇ ਦੀ ਪਾਲਿਸੀ ਤਹਿਤ ਝੂੱਠ ਤੇ ਝੂੱਠ ਬੋਲੀ ਜਾ ਰਹੀ ਹੈ ਅਤੇ ਮੁਲਾਜ਼ਮਾ ਦੀ ਹੱਕੀ ਮੰਗਾ ਨੂੰ ਸੁਣਨ ਲਈ ਜਾਂ ਉਸ ਦਾ ਹੱਲ ਕਰਨ ਲਈ ਤਿਆਰ ਨਹੀ ਹੈ।
ਉਨ੍ਹਾਂ ਕਿਹਾ ਕੀ ਇਹ ਸਰਕਾਰ ਮਹਿਜ ਸ਼ੋਸਲ ਮੀਡੀਆ ਦੀ ਸਰਕਾਰ ਹੈ ਜੋ ਲੋਕਾਂ ਨੂੰ ਸਰਕਾਰੀ ਪੈਸੇ ਨਾਲ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਮਸ਼ਹੂਰੀਆਂ ਰਾਹੀਂ ਲੋਕਾ ਨੂੰ ਝੂੱਠ ਪਰੋਸ ਰਹੀਂ ਹੈ। ਉਹਨਾ ਕਿਹਾ ਕੀ ਪੁਰਾਣੀ ਪੈਨਸ਼ਨ ਬਹਾਲੀ ਲਈ ਕੀਤੀ ਨੋਟੀਫਿਕੇਸ਼ਨ ਮਹਿਜ ਇਕ ਡਰਾਮੇ ਤੋਂ ਵੱਧ ਕੁੱਝ ਨਹੀਂ ਸੀ ਜਦਕਿ ਪੰਜਾਬ ਦੇ ਗਵਾਂਡੀ ਸੁਬਿਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰ ਦਿਤੀ ਗਈ ਹੈ। ਨਵੇਂ ਭਰਤੀ ਮੁਲਾਜ਼ਮਾ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ, 16 ਪ੍ਰਤੀਸ਼ਤ ਮਹਿੰਗਾਈ ਭੱਤਾ 2016 ਤੋਂ ਬਾਅਦ ਭਰਤੀ ਹੋਕੇ ਪਦਉੱਨਤ ਹੋਏ ਮੁਲਾਜ਼ਮਾਂ ਨੂੰ 15 ਪ੍ਰਤੀਸ਼ਤ ਪੇਅ ਕਮਿਸ਼ਨ ਦਾ ਲਾਭ ਦਿਤਾ ਜਾਵੇ, 5% ਲਾਇਸੰਸ ਫੀਸ ਦੀ ਜਗ੍ਹਾ ਤੇ ਚੰਡੀਗੜ੍ਹ ਦੇ ਰੇਟਾਂ ਅਨੁਸਾਰ ਫੀਸ ਵਸੂਲੀ ਜਾਵੇ। ਹੁਣ ਇਸ ਸਰਕਾਰ ਦਾ ਆਖਰੀ ਬਜਟ ਪੇਸ਼ ਹੋਣ ਜਾ ਰਿਹਾ ਹੈ ਜਿਸ ਵਿੱਚ ਸਰਕਾਰ ਵੱਲੋ ਇਸ ਬਜਟ 2026-2027 ਵਿੱਚ ਜੇਕਰ ਮੁਲਾਜ਼ਮਾ ਲਈ ਕੁੱਝ ਨਾ ਰੱਖਿਆ ਗਿਆ ਤਾ ਇਹ ਬਹੁਤ ਸ਼ਰਮਯੋਗ ਹੋਵਗਾ ਜਿਸ ਦਾ ਖਾਮਿਆਜ਼ਾ ਸਰਕਾਰ ਨੂੰ ਜਰੂਰ ਭੁਗਤਣਾ ਪਵੇਗਾ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਮੁਲਾਜਮਾ ਨਾਲ ਕਈ ਵਾਅਦੇ ਕੀਤੇ ਅਤੇ ਮੁਲਾਜ਼ਮਾ ਦੀਆਂ ਰੈਲੀਆਂ ਵਿਚ ਸ਼ਾਮਿਲ ਹੋ ਕੇ ਬਾਕੀ ਰਾਜਨੀਤਕ ਪਾਰਟੀਆਂ ਤੇ ਦੋਸ਼ ਲਗਾਇਆ ਸੀ ਕੀ ਉਹ ਪੰਜਾਬ ਤੇ ਮੁਲਾਜ਼ਮਾ ਨਾਲ ਧੋਖਾ ਕਰ ਰਹੀਆਂ ਹਨ ਅਤੇ ਮੁਲਾਜ਼ਮਾ ਦੀਆਂ ਹੱਕੀ ਮੰਗਾਂ ਦੇਣ ਤੋਂ ਮੁਨਕਰ ਹਨ।
ਜਦੋਂ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਦੇ ਚਾਰ ਸਾਲ ਪੂਰੇ ਕਰਨ ਉਪਰੰਤ ਵੀ ਮੁਲਾਜ਼ਮਾਂ ਨਾਲ ਇਹੋ ਜਿਹਾ ਤਾਨਾਸ਼ਾਹ ਰਵੱਈਆ ਵਤੀਤ ਕਰ ਰਹੀ ਹੈ ਜੋ ਕਿ ਕਿਸੀ ਹੋਰ ਰਿਵਾਇਤੀ ਪਾਰਟੀਆਂ ਵੱਲੋ ਵੀ ਨਹੀ ਕੀਤਾ ਗਿਆ। ਪ੍ਰਧਾਨ ਮਨਜੀਤ ਸਿੰਘ ਰੰਧਾਵਾ ਨੇ ਕਿਹਾ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਫਤ ਵਿੱਚ ਬਹੁਤ ਕੁੱਝ ਵੰਡ ਰਹੀ ਹੈ ਪਰ ਸਵਾਲ ਇਹ ਹੈ ਕਿ ਇਸ ਵਾਸਤੇ ਪੰਜਾਬ ਨੂੰ ਹੋਰ ਕਰਜ਼ੇ ਦੇ ਭਾਰ ਨਿੱਚੇ ਦੱਬ ਰਹੀ ਹੈ। ਇਸ ਦੇ ਨਾਲ ਹੀ ਸੁਸ਼ੀਲ ਕੁਮਾਰ ਫੌਜੀ ਵਲੋਂ 8 ਮਾਰਚ ਨੂੰ YPS ਚੌਕ ਵਿਖੇ ਵਲੋਂ ਵੱਡੇ ਪੱਧਰ ਤੇ ਕੀਤੀ ਜਾਣ ਵਾਲੀ ਰੈਲੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਅੱਜ ਦੀ ਇਸ ਰੈਲੀ ਵਿੱਚ ਸ਼ਾਮ ਲਾਲ ਸ਼ਰਮਾ, ਕੁਲਵੰਤ ਸਿੰਘ, ਜਸਬੀਰ ਕੌਰ, ਅਲਕਾ ਚੋਪੜਾ, ਮਿਥੁਨ ਚਾਵਲਾ, ਅਮਨਦੀਪ ਕੌਰ, ਚਰਨਿੰਦਰਜੀਤ ਸਿੰਘ, ਬਲਰਾਜ ਸਿੰਘ ਦਾਊ, ਬਜਰੰਗ ਯਾਦਵ ਆਦਿ ਨੇ ਆਪਣੇ ਵਿਚਾਰ ਰੱਖੇ।



