- 6 ਮਾਰਚ ਚੰਡੀਗੜ੍ਹ,18 ਮਾਰਚ ਨੂੰ ਮੁਹਾਲੀ ਧਰਨਿਆਂ ਵਿੱਚ ਸਾਰੇ ਜਿਲਿਆਂ ਨੂੰ ਕੋਟਾ ਲਾਇਆ ਗਿਆ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫੈਸਲਾ
ਚੰਡੀਗੜ੍ਹ 27 ਫਰਵਰੀ : ਦੇਸ਼ ਕਲਿੱਕ ਬਿਊਰੋ:
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਵਿਭਾਗ ਦੇ ਮੁਖੀਆਂ ਦੇ ਖਿਲਾਫ 6 ਮਾਰਚ ਨੂੰ ਸੈਕਟਰ 35 ਏ ਚੰਡੀਗੜ੍ਹ ਵਿਖੇ ਜਥੇਬੰਦੀ ਵੱਲੋਂ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਫੀਲਡ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਆਗੂਆਂ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਮੌੜ, ਜਸਵੀਰ ਸਿੰਘ ਖੋਖਰ, ਸਤਨਾਮ ਸਿੰਘ ਤਰਨ ਤਾਰਨ, ਦਰਸ਼ਨ ਚੀਮਾ, ਕਿਸ਼ੋਰ ਚੰਦ ਗਾਜ, ਤਾਰ ਸਿੰਘ ਗਿੱਲ,ਪ੍ਰੇਮ ਕੁਮਾਰ ਗੁਰਦਾਸਪੁਰ, ਦਰਸ਼ਨ ਸ਼ਰਮਾ, ਲਖਵਿੰਦਰ ਖਾਨਪੁਰ, ਸ਼ਿੰਦਰਪਾਲ ਸਿੰਘ ਮਾਨਸਾ,ਨੇ ਦੱਸਿਆ ਕਿ ਸੀਵਰੇਜ ਬੋਰਡ ਅੰਦਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਜਦਕਿ ਹੋਰ ਬੋਰਡਾਂ ਤੇ ਕਾਰਪੋਰੇਸ਼ਨਾਂ ਤੇ ਸਥਾਨਕ ਸਰਕਾਰਾਂ ਵਿਭਾਗ ਵੱਖ ਵੱਖ ਵਿੰਗਾਂ ਅੰਦਰ ਪੈਨਸ਼ਨ ਦਿੱਤੀ ਜਾ ਰਹੀ ਹੈ।
ਇਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਕਿ ਬੋਰਡ ਵੱਲੋਂ ਆਪਣੇ ਪੱਧਰ ਤੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਅਜੰਡਾ ਪਾਸ ਕਰਕੇ ਮੰਨਿਆ ਹੈ ਪੈਨਸ਼ਨ ਦਿੱਤੀ ਜਾ ਸਕਦੀ ਹੈ। ਪਰ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਅਤੇ ਸਥਾਨਕ ਸਰਕਾਰਾਂ ਦੇ ਵਧੀਕ ਪ੍ਰਮੁੱਖ ਸਕੱਤਰ ਵੱਲੋਂ ਇਸ ਪੈਨਸ਼ਨ ਦੇਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦਕਿ ਇਸ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹਨਾਂ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ।
ਪਰ ਬੜੇ ਦੁੱਖ ਦੀ ਗੱਲ ਹੈ ਕਿ ਮੀਟਿੰਗ ਵਿੱਚ ਮੰਨ ਕੇ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਕੁਝ ਹੋਰ ਮੰਗਾਂ ਜਿਵੇਂ ਆਊਟਸੋਰਸ ਅਤੇ ਕੰਟਰੈਕਟ ਦੇ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਪੱਕੇ ਕਰਨਾ, ਵਿਭਾਗ ਅੰਦਰ 2016 ਦੀ ਪੋਲਿਸੀ ਤਹਿਤ ਪੱਕੇ ਕੀਤੇ ਕਰਮਚਾਰੀਆਂ ਨੂੰ ਏ.ਸੀ.ਪੀ ਦਾ ਲਾਭ ਦੇਣਾ, 20,30,50 ਨੂੰ ਲਾਗੂ ਕਰਨਾ, ਅਤੇ ਪ੍ਰਮੋਸ਼ਨ ਚੈਨਲ ਲਾਗੂ ਕਰਨਾ, ਸੀਵਰੇਜ ਬੋਰਡ ਵਿੱਚ ਸਰਵਿਸ ਰੂਲ ਬਣਾਉਣੇ ਅਤੇ ਬੋਰਡ ਅੰਦਰ ਹਜ਼ਾਰਾਂ ਖਾਲੀ ਪਈਆਂ ਪੋਸਟਾਂ ਨੂੰ ਭਰਤੀ ਕਰਨਾਂ, ਰਿਟਾਇਰ ਕਰਮਚਾਰੀਆਂ ਨੂੰ ਬਣਾਏ ਸਮੇਂ ਸਿਰ ਦੇਣਾ, ਮੰਡੀਆਂ ਵਿੱਚ ਫੀਲਡ ਕਰਮਚਾਰੀਆਂ ਦੀਆਂ 8-10 ਤਨਖਾਹਾਂ ਪੈਡਿੰਗ ਪਈਆਂ ਹਨ ਨੂੰ ਤਨਖਾਹਾਂ ਸਮੇਂ ਸਿਰ ਦੇਣਾ,2-2 ਸਾਲਾਂ ਤੋਂ ਕੱਚੇ ਕਰਮਚਾਰੀਆਂ ਦਾ ਈ ਪੀ ਐਫ਼ ਜਮ੍ਹਾਂ ਨਹੀਂ ਹੋਇਆ ਜਮਾ ਕਰਵਾਉਣਾ ਆਦਿ ਮੰਗਾਂ ਨੂੰ ਲੈ ਕੇ ਮਿਤੀ 6 ਮਾਰਚ 2026 ਨੂੰ ਵਧੀਕ ਮੁੱਖ ਸਕੱਤਰ ਅਤੇ ਮੁੱਖ ਕਾਰਜਕਾਰੀ ਅਫ਼ਸਰ ਸੀਵਰੇਜ ਬੋਰਡ ਦੇ ਖਿਲਾਫ਼ 35 ਏ ਚੰਡੀਗੜ੍ਹ ਵਿਖੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾ ਵੱਲੋਂ ਇਸ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਸੀਵਰੇਜ ਬੋਰਡ ਦੇ ਸੀ ਈ ਓ ਅਤੇ ਸਥਾਨਕ ਸਰਕਾਰਾਂ ਦੇ ਵਧੀਕ ਮੁੱਖ ਸਕੱਤਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਸੂਬਾ ਪ੍ਰਧਾਨ ਵਾਹਿਦਪੁਰੀ ਨੇ ਕਿਹਾ ਕੇ ਮਹਿਕਮਾਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਉੱਚ ਅਫ਼ਸਰਸ਼ਾਹੀ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆ ਤੇ ਹਰ ਵਾਰ ਕਿਹਾ ਗਿਆਂ ਕਿ ਮੰਗਾਂ ਜਾਇਜ਼ ਹਨ ਤੇ ਜਲਦੀ ਹੱਲ ਕੀਤੀਆਂ ਜਾਣਗੀਆਂ ਪਰ ਹੱਲ ਨਹੀਂ ਕੀਤੀਆਂ ਜਾਂਦੀਆਂ ਤੇ ਨਵੇਂ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਨੂੰ ਨਿਰਾਸ ਕੀਤਾ ਜਾ ਰਿਹਾ ਹੈ ਜਿਸ ਤਰਾਂ 320 ਠੇਕਾ ਵਰਕਰਾਂ ਨੂੰ ਨੋਟਿਸ ਜਾਰੀ ਕਰਕੇ ਛਾਂਟੀ ਦੀ ਤਿਆਰੀ ਕੀਤੀ ਜਾ ਰਹੀ ਹੈ,ਤੇ ਵਾਟਰ ਸਪਲਾਈ ਸਕੀਮਾਂ ਪੰਚਾਇਤਾਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ,ਪੁਰਾਣੇ ਪ੍ਰਮੋਟ ਹੋਏ ਜੇਈ ਨੂੰ ਰਿਵਲਟ ਕਰਣਾ,ਤੇ ਦਰਜਾ ਚਾਰ ਨੂੰ ਪ੍ਰਮੋਟ ਨਾ ਕਰਨਾ,ਜਲ ਸਪਲਾਈ ਵਿੱਚ ਖ਼ਾਲੀ ਪੋਸਟਾਂ ਨਾ ਭਰਨੀਆਂ,ਤੇ ਆਉਟਸੋਰਸ ਤੇ ਇੰਨਲਿਸਟਿਡ ਕਾਮਿਆਂ ਦੀ ਉਜ਼ਰਤਾਂ ਵਿੱਚ ਵਾਧਾ ਨਾ ਕਰਨਾ,ਤੇ ਡੈਥ ਕੇਸ ਤੇ ਲੱਗਣ ਵਾਲੇ ਵਾਰਸਾਂ ਨੂੰ ਤਿੰਨ ਤਿੰਨ ਸਾਲ ਤੋਂ ਨੋਕਰੀ ਲਈ ਖਜ਼ਲ ਖੁਆਰ ਕਰਣਾ,ਤੇ ਹੋਰ ਕਈ ਅਹਿਮ ਮੰਗਾਂ ਦਾ ਹੱਲ ਨਾ ਕਰਣਾ ਤੇ ਜੱਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਮਿਤੀ 1 ਮਾਰਚ ਤੋਂ10 ਮਾਰਚ ਤੱਕ ਕਾਰਜਕਾਰੀ ਇੰਜੀਨੀਅਰਾਂ ਦੇ ਦਫ਼ਤਰਾਂ ਅੱਗੇ ਰੋਸ ਧਰਨੇ ਦੇ ਕੇ ਸੀਵਰੇਜ ਬੋਰਡ ਅਤੇ ਜਲ ਸਪਲਾਈ ਸੈਨੀਟੇਸ਼ਨ ਦੇ ਉੱਚ ਅਧਿਕਾਰੀਆਂ ਤੱਕ ਮੰਗ ਪੱਤਰ ਦਿਤੇ ਜਾਣਗੇ,ਤੇ ਫਿਰ ਮਿਤੀ18/3/26 ਨੂੰ ਐਚਓਡੀ ਦਫਤਰ 2 ਫੇਸ ਮੁਹਾਲੀ ਵਿਖੇ ਰੋਸ ਧਰਨਾ ਦਿਤਾ ਜਾਵੇਗਾ।ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਵੱਲੋਂ ਪੰਜਾਬ ਸਰਕਾਰ ਖਿਲਾਫ ਬਜਟ ਸੈਸ਼ਨ ਦੌਰਾਨ 8 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦਾ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।
ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਰਾਜਪਾਲ ਪਟਿਆਲਾ, ਹਰਜੀਤ ਸਿੰਘ ਮੋਗਾ,ਕੁਲਵੰਤ ਸਿੰਘ ਬਠਿੰਡਾ, ਹਰਨੇਕ ਸਿੰਘ ਗਹਿਰੀ,ਸੁਰਿੰਦਰ ਕੁਮਾਰ ਨਵਾਂ ਸ਼ਹਿਰ, ਸਤਿੰਦਰ ਪਾਲ ਲੁਧਿਆਣਾ, ਦਰਸ਼ਨ ਸਿੰਘ ਫਤਿਹਗੜ੍ਹ ਸਾਹਿਬ, ਜਸਵੰਤ ਸਿੰਘ ਫਤਿਹਗੜ੍ਹ ਸਾਹਿਬ, ਧਰਮਪਾਲ ਸਿੰਘ, ਸੁਖਚੈਨ ਸਿੰਘ, ਗੁਰਜੰਟ ਮਾਨ,ਦੀਪਕ ਕੁਮਾਰ ਪਟਿਆਲਾ, ਦਰਸ਼ਨ ਨੰਗਲ,ਮਲਕੀਤ ਸਿੰਘ, ਸਵਰਨ ਸਿੰਘ, ਕੁਲਦੀਪ ਵਰਮਾ, ਹਰਵਿੰਦਰ ਕੁਮਾਰ ਲੁਧਿਆਣਾ, ਜਸ਼ਮੀਤ ਸਿੰਘ, ਗੁਰਦੀਪ ਸਿੰਘ ਅਨੰਦਪੁਰ ਸਾਹਿਬ, ਨਿਰੰਜਨ ਸਿੰਘ ਅਨੰਦਪੁਰ ਸਾਹਿਬ, ਵਿਖੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਵਿਰਕ,ਸੂਬਾ ਜੁਆਇੰਟ ਸਕੱਤਰ ਰਾਮ ਲੁਭਾਇਆ ਦਿਵੇਦੀ ਰੋਪੜ ਆਦਿ ਸਾਥੀ ਹਾਜ਼ਰ ਸਨ।



