ਅਵਾਰਾ ਕੁੱਤਿਆਂ ਨੇ 6 ਸਾਲਾ ਬੱਚੇ ਨੂੰ ਨੋਚ-ਨੋਚ ਕੇ ਉਤਾਰਿਆ ਮੌਤ ਦੇ ਘਾਟ

ਪੰਜਾਬ

ਜਲੰਧਰ, 27 ਫਰਵਰੀ: ਦੇਸ਼ ਕਲਿੱਕ ਬਿਊਰੋ:

ਜਲੰਧਰ ਵਿੱਚ ਇੱਕ 6 ਸਾਲਾ ਬੱਚੇ ਨੂੰ ਪੰਜ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਹ ਆਪਣੀ ਮਾਂ ਨਾਲ ਆਪਣੇ ਪਿਤਾ ਨੂੰ ਰੋਟੀ ਦੇਣ ਲਈ ਖੇਤਾਂ ਵਿੱਚ ਗਿਆ ਸੀ। ਇਸ ਦੌਰਾਨ ਜਦੋਂ ਬੱਚਾ ਆਪਣੇ ਮਾਂ-ਪਿਓ ਤੋਂ ਪਰੇ ਹੋਇਆ ਤਾਂ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸਨੂੰ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ।

ਕੁੱਤਿਆਂ ਨੇ ਉਸਦੇ ਸਿਰ ਨੂੰ ਸਭ ਤੋਂ ਵੱਧ ਕੱਟਿਆ ਅਤੇ ਉਸਦੇ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਕੱਟਿਆ। ਪੁੱਤਰ ਦੀਆਂ ਚੀਕਾਂ ਸੁਣ ਕੇ ਮਾਪਿਆਂ ਨੇ ਉਸ ਨੂੰ ਅਵਾਰਾ ਕੁੱਟਿਆ ਤੋਂ ਛੁਡਾਇਆ ਅਤੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਮਾਪੇ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ। ਜਿੱਥੇ ਉਸਨੇ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ 6 ਸਾਲਾ ਇਤਵਾਰੀ ਵਜੋਂ ਹੋਈ, ਜੋ ਸੁਲਤਾਨਪੁਰ ਲੋਧੀ, ਗਿਲਾ ਗਾਖਲਾ ਵਿੱਚ ਆਪਣੇ ਮਾਪਿਆਂ ਨਾਲ ਰਹਿੰਦਾ ਸੀ। ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।