ਚੰਡੀਗੜ੍ਹ, 7 ਮਾਰਚ : ਦੇਸ਼ ਕਲਿੱਕ ਬਿਊਰੋ:
ਕੈਨੇਡਾ ਵਿੱਚ ਵਾਪਰੇ ਇੱਕ ਭਿਆਨਕ ਅਤੇ ਦੁਖਦਾਈ ਕਾਰ ਹਾਦਸੇ ਵਿੱਚ 21 ਸਾਲਾ ਪੰਜਾਬਣ ਮੁਟਿਆਰ ਦੀ ਮੌਤ ਹੋਣ ਦੀ ਖਬਰ ਸ੍ਹਾਮਣੇ ਆਈ ਹੈ। ਮ੍ਰਿਤਕ ਮੁਟਿਆਰ ਦੀ ਪਛਾਣ ਅਰਸ਼ਪ੍ਰੀਤ ਕੌਰ ਵੱਜੋਂ ਹੋਈ ਹੈ। ਅਰਸ਼ਪ੍ਰੀਤ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ‘ਤੇ ਆਈ ਸੀ ਅਤੇ ਲੈਮਬਟਨ ਕਾਲਜ ਵਿੱਚ ਪੜ੍ਹ ਰਹੀ ਸੀ। ਮਿਲੀ ਜਾਣਕਰੀ ਅਨੁਸਾਰ ਉਹ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਧੀ ਸੀ ਅਤੇ ਪਰਿਵਾਰ ਨੂੰ ਆਰਥਿਕ ਤੌਰ ‘ਤੇ ਲਈ ਉਹ ਬਹੁਤ ਮਿਹਨਤ ਨਾਲ ਦੋ ਨੌਕਰੀਆਂ ਕਰਦੀ ਸੀ। ਉਸ ਦੇ ਅੰਤਿਮ ਸੰਸਕਾਰ ਅਤੇ ਪਰਿਵਾਰ ਦੀ ਮਦਦ ਲਈ ਇੱਕ GoFundMe ਕੈਂਪੇਨ ਵੀ ਸ਼ੁਰੂ ਕੀਤੀ ਗਈ ਹੈ।



