ਚੰਡੀਗੜ੍ਹ, 20 ਮਾਰਚ : ਦੇਸ਼ ਕਲਿੱਕ ਬਿਊਰੋ:
ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ, ਸਟੇਟ ਸਾਈਬਰ ਕਰਾਈਮ ਵਿੰਗ ਪੰਜਾਬ ਨੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਮਿਊਲ ਅਕਾਊਂਟ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਸਾਈਬਰ ਧੋਖਾਧੜੀ ਫੰਡਾਂ ਨੂੰ ਰੂਟ ਕਰਨ ਵਿੱਚ ਸ਼ਾਮਲ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਮੁਲਜ਼ਮਾਂ ਵੱਲੋਂ ਨਕਲੀ ਫ਼ਰਮਾਂ ਰਾਹੀਂ ਜਾਲਸਾਜ਼ੀ ਦਸਤਾਵੇਜ਼ਾਂ ਨਾਲ ਖੋਲ੍ਹੇ ਬੈਂਕ ਖਾਤੇ ਉਪਲਬਧ ਕਰਵਾ ਕੇ ਧੋਖਾਧੜੀ ਦੇ ਪੈਸੇ ਦੀ ਮਨੀ ਲਾਂਡਰਿੰਗ ਕੀਤੀ ਜਾਂਦੀ ਸੀ ਅਤੇ ਪਿਛਲੇ 2 ਸਾਲਾਂ ਵਿੱਚ ਕਮਿਸ਼ਨ ਕਮਾਇਆ ਗਿਆ।
ਬਰਾਮਦਗੀ: ਬੈਂਕ ਖਾਤਿਆਂ ਵਿੱਚ ₹20 ਲੱਖ ਫ਼੍ਰੀਜ਼, 5100 USDT ਮੁੱਲ ਦੀ ਕ੍ਰਿਪਟੋਕਰੰਸੀ, 23 ATM ਕਾਰਡ, 2 ਲੈਪਟਾਪ, 7 ਮੋਬਾਈਲ ਫੋਨ, 5 ਸਿਮ ਕਾਰਡ, ਜਾਲਸਾਜ਼ੀ KYC ਦਸਤਾਵੇਜ਼, 14 ਚੈਕ ਬੁੱਕਾਂ ਅਤੇ ਮੋਹਰਾਂ।
ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵਿਆਪਕ ਨੈੱਟਵਰਕ ਦੀ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਸਾਈਬਰ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਨਾਗਰਿਕਾਂ ਲਈ ਸੁਰੱਖਿਅਤ ਡਿਜ਼ਿਟਲ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ।



