ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤ ਤੋੜਣ ਅਤੇ ਮਲਬੇ ਚ ਸੁੱਟਣ ਵਿਰੁੱਧ ਜੋਰਦਾਰ ਆਵਾਜ਼ ਬੁਲੰਦ ਕਰਨ ਦਾ ਸੱਦਾ: ਜਮਹੂਰੀ ਅਧਿਕਾਰ ਸਭਾ

ਪੰਜਾਬ

ਚੰਡੀਗੜ੍ਹ, 25 ਮਾਰਚ: ਦੇਸ਼ ਕਲਿੱਕ ਬਿਊਰੋ:

ਜਮਹੂਰੀ ਅਧਿਕਾਰ ਸਭਾ ਪੰਜਾਬ ਉਤਰ ਪ੍ਰਦੇਸ ਦੇ ਕਸਬੇ ਸ਼ਾਹਜਹਾਪੁਰ ’ਚ ਕਾਕੋਰੀ ਕਾਂਢ ਦੇ ਸ਼ਹੀਦਾਂ ਦੇ ਪਿਛਲੇ 50 ਸਾਲਾਂ ਤੋਂ ਸਥਾਪਤ ਯਾਦਗਾਰੀ ਬੁੱਤਾਂ ਨੂੰ ਹਨੇਰੇ ਦੀ ਤੋੜਨ ਤੇ ਮਲਬੇ ਨੂੰ ਰਾਤੋ ਰਾਤ ਚੁੱਕ ਕੇ ਛੁੱਟਣ ਦੀ ਘਟਨਾ ਦੀ ਸਖਤ ਨਿਖੇਧੀ ਕਰਦੀ ਹੈ ਅਤੇ ਇਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੰਦੀ ਹੈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ 23 ਮਾਰਚ ਦੀ ਰਾਤ ਦੇ ਹਨੇਰੇ ਚ ਸਵੇਰੇ ਤਿੰਨ ਵਜੇ ਸ਼ਹੀਦਾਂ ਸ਼ਹੀਦ ਰਾਮ ਪ੍ਰਸਾਦ ਬਿਸਮਿਲ, ਸ਼ਹੀਦ ਠਾਕੁਰ ਰੋਸ਼ਨ ਸਿੰਘ, ਸ਼ਹੀਦ ਅਸਫਾਕ ਉੱਲਾ ਦੇ ਬੁੱਤਾਂ ਨੂੰ ਜਿਹੜੇ ਇੱਕ ਪਾਰਕ ਵਿੱਚ 1972 ਤੋਂ ਸਥਾਪਤ ਸਨ ਨੂੰ ਮਸ਼ੀਨਾਂ ਨਾਲ ਤੋੜ ਕੇ ਉਸਦੇ ਮਾਲਵੇ ਨੂੰ ਵੀ ਰਾਤੋ ਰਾਤ ਚੁੱਕ ਕੇ ਦੂਰ ਲਿਜਾ ਕੇ ਮਲਬੇ ਦਾ ਢੇਰ ਬਣਾ ਦਿੱਤਾ ਗਿਆ, ਜਦੋਂ ਇਹ ਕਿ ਉਹ ਤਿੰਨੇ ਸ਼ਹੀਦ ਭਾਰਤੀ ਆਜ਼ਾਦੀ ਦੀ ਲੜਾਈ ਦੀ ਸਾਂਝੀ ਵਿਰਾਸਤ ਦਾ ਪ੍ਰਤੀਕ ਸਨ ਜਿਨਾਂ ਨੂੰ ਬਸਤੀਵਾਦੀ ਬਰਤਾਨਵੀ ਪ੍ਰਸ਼ਾਸਨ ਵੱਲੋਂ ਪ੍ਰਸਿੱਧ ਕਕੋਰੀ ਕਾਡ ਦੇ ਕੇਸ ਵਜੋਂ ਵਿੱਚ ਇਕੱਠਿਆ ਫਾਂਸੀ ਦਿੱਤੀ ਗਈ ਸੀ।

ਸ਼ਹੀਦ ਰਾਮ ਪ੍ਰਸਾਦ ਬਿਸਮਲ ਜੀ ਦਾ ਫਾਂਸੀ ਕੋਠਰੀ ਤੋਂ ਸਨੇਹਾ ਸੀ ਕਿ ਅੰਗਰੇਜ ਸਾਮਰਾਜ ਨੂੰ ਜਨਤਾ ਦੀ ਏਕਤਾ ਤੋਂ ਡਰ ਲਗਦਾ ਹੈ ਤੇ ਮੇਰੀ ਤੇ ਅਸਫਾਕ ਉੱਲਾ ਦੀ ਇਕਠੇ ਸ਼ਹਾਦਤ ਸਿਾਮਰਾਜ ਵਾਦ ਲਈ ਵਡੀ ਚਨੋਤੀ ਹੈ । ਇਸ ਕਰਕੇ ਜਦ ਵੀ ਯਾਦ ਕਰੌ ਧਰਮਾਂ ਤੋਂ ਤੇ ਜਾਤਾਂ ਤੋਂ ਉਠਕੇ ਜਨਤਕ ਏਕਤਾ ਰਾਹੀਂ ੜਾਦ ਕਰੋ। ਅਜ ਦਾ ਰਾਜ ਪ੍ਰਬੰਧ ਨੇ ਇਹ ਨਿਦਾ ਵਾਲੀ ਕਰਤੂਤ ਰਾਂਹੀ ਸਬੂਤ ਦਿਤਾ ਹੈ ਕਿ ਉਹ ਅੰਗਰੇਜ ਰਾਜ ਦੇ ਰਾਹ ਤੇ ਚਲ ਰਹੇ ਹਨ। ਹੋਰ ਵੀ ਅਫਸੋਸ ਹੇ ਕਿ ਇਹ ਨਿਦਾ ਵਾਲੀ ਕਰਤੂਤ ਕਾਕੋਰੀ ਸ਼ਹਾਦਤ ਦੇ ਸ਼ਤਾਬਦੀ ਵਰੇ ਕੀਤੀ ਗਈ ਹੈ ।

ਵਿਕਾਸ ਦੇ ਨਾਂ ’ਤੇ ਇਤਿਹਾਸ ਤੇ ਵਿਰਾਸਤ ਨੂੰ ਜਮੀਨ ਦੋਜ਼ ਕਰਨ ਦੀ ਇਹ ਕਾਰਵਾਈ ਭਾਜਪਾ ਤੇ ਸੰਘ ਦੀ ਗਿਣੀ-ਮਿਥੀ ਨੀਤੀ ਦਾ ਇੱਕ ਹਿੱਸਾ ਹੈ। ਅਤੇ ਇਹ ਕਰਤੂਤ ਉਸ ਦਾ ਪਰਮਾਣ ਹੈ । ਦੱਸ ਦਈਏ ਕਿ ਇਸ ਖੇਤਰ ਚੋਂ ਭਾਜਪਾ ਦਾ ਵਿਧਾਇਕ ਤੇ ਵਿੱਤ ਮੰਤਰੀ ਸ਼੍ਰੀ ਸੁਰੇਸ਼ ਖੰਨਾ ਦੇ ਇਸ਼ਾਰੇ ਉੱਤੇ ਕੀਤੀ ਇਹ ਕਾਰਵਾਈ ਨਿੰਦਣ ਯੋਗ ਹੀ ਨਹੀਂ ਇੱਕ ਅਪਰਾਧਿਕ ਕਾਰਵਾਈ ਵੀ ਹੈ। ਉੱਤਰ ਪ੍ਰਦੇਸ਼ ਦੇ ਬੁੱਧੀਜੀਵੀਆਂ ਵੱਲੋਂ ਕਹਿਣਾ ਦਰੁਸ਼ਤ ਹੈ ਕਿ ਪਹਿਲਾਂ 19 ਦਸੰਬਰ 1927 ਨੂੰ ਇਹਨਾਂ ਸ਼ਹੀਦਾਂ ਨੂੰ ਅੰਗਰੇਜ਼ੀ ਸਰਕਾਰ ਨੇ ਫਾਂਸੀ ਉੱਤੇ ਲਟਕਾਇਆ ਸੀ, ਹੁਣ ਭਾਜਪਾ ਦੀ ਸਰਕਾਰ ਨੇ ਦੂਸਰੀ ਵਾਰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਯਾਦ ਰਹੇ ਇਹ ਕਾਕੋਰੀ ਕਾਡ ਦਾ ਸਤਾਬਦੀ ਵਰ੍ਹਾਂ ਵੀ ਚੱਲ ਰਿਹਾ ਹੈ ਅਤੇ ਜਿਸ ਦਿਨ ਇਹਨਾਂ ਬੁੱਤਾਂ ਨੂੰ ਤੋੜਿਆ ਗਿਆ ਉਹ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੀ। ਆਜ਼ਾਦੀ ਅੰਦੋਲਨ ਨੂੰ ਵਿੱਚ ਇਨਕਲਾਬੀ ਧਾਰਾ ਪ੍ਰਤੀ ਸੰਘ ਤੇ ਭਾਜਪਾ ਦੀ ਪਹੁੰਚ ਬਰਤਾਨਵੀ ਹਾਕਮਾਂ ਤੋਂ ਵੀ ਖਤਰਨਾਕ ਹੈ।

ਇਸੇ ਸਮੇਂ ਦਿੱਲੀ ਦੇ ਇੱਕ ਪੁਲਸ ਅਧਿਕਾਰੀ ਦਾ ਇਹ ਕਹਿਣਾ ਕਿ ਸ਼ਹੀਦ ਭਗਤ ਸਿੰਘ ਤਾਂ ਇਕ ਅੱਤਵਾਦੀ ਸੀ ਇਸੇ ਸੰਘੀ ਸੋਚ ਦਾ ਹੀ ਪ੍ਰਗਟਾਵਾ ਹੈ। ਇਨਕਲਾਬੀ ਧਾਰਾ ਹੀ ਹੈ ਜਿਹੜੀ ਅਜੋਕੀ ਨੌਜਵਾਨ ਪੀੜੀ ਦਾ ਮਾਰਗ ਦਰਸ਼ਨ ਕਰਦੀ ਤੇ ਬਰਤਾਂਨਵੀ ਹਾਕਮਾਂ ਵਾਂਗੂੰ ਸੰਘੀ- ਭਾਜਪਾ-ਸਾਮਰਾਜੀ ਵੀ ਇਸ ਤੋਂ ਖੌਫ ਖਾਂਦੇ ਹਨ। ਸਭਾ ਮੰਗ ਕਰਦੀ ਹੈ ਕਿ ਜਿਹਨਾਂ ਵੀ ਅਧਿਕਾਰੀਆਂ ਨੇ ਸ਼ਹੀਦਾਂ ਦੇ ਇਹਨਾਂ ਬੁੱਤਾਂ ਨੂੰ ਤੋੜਿਆ ਤੇ ਮਲਬੇ ਵਿੱਚ ਸੁੱਟਿਆ ਹੈ ਦੀ ਪਹਿਚਾਣ ਕੀਤੀ ਜਾਵੇ, ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ, ਇਸ ਥਾਂ ਉੱਤੇ ਤਿੰਨੋ ਬੁੱਤ ਮੁੜ ਸਥਾਪਿਤ ਕੀਤੀ ਜਾਣ ਅਤੇ ਸਭਾ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਸ਼ਹੀਦਾਂ ਨੂੰ ਅੱਤਵਾਦੀ ਗਰਦਾਨਣ ਦੀ ਭਾਜਪਾ ਸੰਘੀ ਸੋਚ ਅਤੇ ਬੁੱਤ ਤੋੜਣ ਖਿਲਾਫ ਜੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।