ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਕੀਤਾ ਝੰਡਾ ਮਾਰਚ

ਪੰਜਾਬ
  • ਠੇਕੇਦਾਰ ਕੰਪਨੀਆਂ ਸੁਸਾਇਟੀਆਂ ਤੇ ਆਊਟਸੋਰਸ ਮੁਲਾਜ਼ਮਾ ਨੂੰ ਵਿਭਾਗਾ ਵਿਚ ਮਰਜ ਕਰਕੇ ਕੀਤਾ ਜਾਵੇ ਰੈਗੂਲਰ:- ਸੂਬਾ ਆਗੂ ਸ਼ੇਰ ਸਿੰਘ ਖੰਨਾ

ਦਿੜ੍ਹਬਾ, 25 ਮਾਰਚ: ਦੇਸ਼ ਕਲਿੱਕ ਬਿਊਰੋ:

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਯੂਨੀਅਨ ਯੂਨੀਅਨ ਪੰਜਾਬ, ਸਾਂਝਾ ਮੰਚ ਥਰਮਲ ਕੰਟਰੈਕਟ ਵਰਕਰ ਯੂਨੀਅਨ ਰੋਪੜ, ਪਾਵਰਕਾਮ ਟਰਾਂਸਕੋ ਯੂਨੀਅਨ, ਗੋਇੰਦਵਾਲ ਥਰਮਲ ਯੂਨੀਅਨ, ਦੇ ਜੁਝਾਰੂ ਸਾਥੀਆਂ ਵਲੋਂ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਆਕਾਸ਼ ਗੂੰਜਾਊ ਨਾਹਰੇ ਮਾਰਦੇ ਹੋਏ ਰੋਹ ਭਰਪੂਰ ਝੰਡਾ ਮਾਰਚ ਕਰਕੇ ਸਰਕਾਰ ਦੀ ਲੋਕ ਅਤੇ ਮੁਲਾਜ਼ਮ ਦੋਖੀ ਅਤੇ ਕਾਰਪੋਰੇਟ ਪੱਖੀ ਖ਼ਸਲਤ ਨੂੰ ਨੰਗਾ ਕੀਤਾ ਗਿਆ। ਇਸ ਝੰਡਾ ਮਾਰਚ ਰਾਹੀਂ ਮੇਹਨਤ ਕਸ਼ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਪ੍ਰਚੂਨ ਕਾਰੋਬਾਰੀਆਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਜਿਨ੍ਹਾਂ ਮੰਗਾਂ ਵਿਰੁੱਧ ਅਸੀਂ ਵੱਖੋ ਵੱਖਰੇ ਤਬਕੇ ਆਪਣੀਆਂ ਮੰਗਾਂ ਲਈ ਵੱਖੋ ਵੱਖਰੇ ਤੋਰ ਤੇ ਸੰਘਰਸ਼ ਦੇ ਰਾਹ ਤੇ ਹਾਂ ਪਰ ਸਾਡੀਆਂ ਮੰਗਾਂ ਦੀ ਜ‌੍ਹੜ ਇੱਕ ਹੈ ਜ਼ੋ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿਜੀਕਰਨ ਦੀ ਨੀਤੀ ਵਿੱਚ ਸਮੋਈ ਹੋਈ ਹੈ।

ਇਸ ਝੰਡਾ ਮਾਰਚ ਦੀ ਅਗਵਾਈ ਕਰਦੇ ਮੋਰਚੇ ਦੇ ਸੂਬਾ ਆਗੂ ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋ , ਗੁਰਪ੍ਰੀਤ ਸਿੰਘ ਢਿੱਲੋ ਅਨੁਜ ਕੁਮਾਰ ਸੁਨਾਮ ਨੇ ਕਿਹਾ ਕਿ ਅੱਜ ਦਾ ਇਹ ਝੰਡਾ ਮਾਰਚ ਸੁਨਮ ਤੋਂ ਸ਼ੁਰੂ ਹੋਕੇ ਪਿੰਡਸੰਗਤੀਵਾਲਾ ਨਗਲਾ ਖੋਖਰ ਖੁਰਦ ਖੋਖਰ ਕਲਾਂ ਫਤਿਹਗੜ੍ਹ ਹਰਿਆਊ ਰੱਤਾ ਖੇੜਾ ਡਸਕਾ ਸੰਗਤਪੁਰਾ ਗਦੜਆਣੀ ਲਦਾਲ ਗਾਗਾ ਲਹਿਰਾ ਵਿਚ ਸਮਾਪਤ ਕੀਤਾ ਗਿਆ।

ਵੱਖ ਵੱਖ ਪਿੰਡਾਂ ਵਿੱਚ ਮੇਹਨਤ ਕਸ਼ ਲੋਕਾਂ ਨੂੰ ਸੰਬੋਧਿਤ ਹੁੰਦੇ ਹੋਏ ਆਗੂਆਂ ਵਲੋਂ ਦਸਿਆ ਗਿਆ ਕਿ ਇਸ ਸਰਕਾਰ ਨੇ ਵੋਟਾਂ ਸਮੇਂ ਹੋਰ ਮੇਹਨਤ ਕਸ਼ ਲੋਕਾਂ ਦੀ ਤਰ੍ਹਾਂ ਦਿਹਾੜੀ ਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਆਊਟਸੋਰਸ , ਠੇਕੇਦਾਰਾਂ ਕੰਪਨੀਆਂ ਅਤੇ ਸੋਸਾਇਟੀਆਂ ਰਾਹੀਂ ਰੱਖੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਤਨਖਾਹ ਘੱਟੋ ਘੱਟ ਉਜਰਤ ਦੇ ਕਾਨੂੰਨ 1948 ਅਨੁਸਾਰ ਪੰਦਰਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਹਿ ਕੀਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਵਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਕੰਮ ਲਈ ਅਗਰ ਮੈਨੂੰ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਤਾਂ ਮੈਂ ਜਾਵਾਂਗਾ।

ਵੱਖੋ ਵੱਖਰੇ ਵਿਭਾਗਾਂ ਵਿੱਚ ਘੁਸਕੇ ਵਿਭਾਗਾਂ ਅਤੇ ਕਾਮਿਆਂ ਨੂੰ ਲੁੱਟ ਰਹੀਆਂ ਕੰਪਨੀਆ ਠੇਕੇਦਾਰਾਂ ਅਤੇ ਸੁਸਾਇਟੀਆ ਨੂੰ ਵਿਭਾਗਾਂ ਵਿਚੋਂ ਬਾਹਰ ਕੱਢਿਆ ਜਾਵੇਗਾ।ਇਹ ਸਾਰੇ ਹੀ ਲੁਟੇਰੇ ਕਾਂਗਰਸ ਅਕਾਲੀਆਂ ਅਤੇ ਭਾਜਪਾਈਆਂ ਦੇ ਰਿਸ਼ਤੇ ਦਾਰ ਹਨ।ਪਰ ਇਸ ਸਰਕਾਰ ਵਲੋਂ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੁੰਦਿਆਂ ਹੀ ਆਪਣੀ ਬੋਲੀ ਬਦਲ ਲਈ ਪਹਿਲੀਆਂ ਸਰਕਾਰਾਂ ਦੇ ਰਾਹਾਂ ਤੇ ਚਲਦਿਆਂ ਸਬ ਕਮੇਟੀ ਦਾ ਗਠਨ ਕਰਕੇ ਕਾਂਗਰਸ ਅਕਾਲੀਆਂ ਦਾ ਭਰੋਸਾ ਹੀ ਦੋਹਰਾਇਆ ਗਿਆ ਕਿ ਇਹ ਸਬ ਕਮੇਟੀ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਪਾਲਸੀ ਤਿਆਰ ਕਰੇਗੀ।ਪਰ ਇਸ ਸਬ ਕਮੇਟੀ ਨੇ ਜਿਸਦੇ ਪ੍ਰਮੁੱਖ ਦਿੜ੍ਹਬਾ ਹਲਕੇ ਨਾਲ ਸਬੰਧਤ ਵਿਤ ਮੰਤਰੀ ਪੰਜਾਬ ਨੂੰ ਥਾਪਿਆ ਗਿਆ। ਜਿਨ੍ਹਾਂ ਨੇ ਇਨ੍ਹਾਂ ਚਾਰ ਸਾਲਾਂ ਦੇ ਅਰਸੇ ਚ ਠੇਕਾ ਕਾਮਿਆਂ ਨਾਲ ਝੂਠੇ ਲਾਰੇ ਅਤੇ ਧੋਖੇ ਦੀਆਂ ਸਾਜ਼ਿਸ਼ਾਂ ਘੜਕੇ ਡੰਗ ਟਪਾਈ ਕਰਨ ਦੇ ਨਾਲ ਨਾਲ ਮੋਰਚੇ ਦੀ ਇਕਜੁੱਟਤਾ ਨੂੰ ਖਿੰਡਾਉਣ ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਇਸ ਝੰਡਾ ਮਾਰਚ ਵਿੱਚ ਵੱਡੀ ਗਿਣਤੀ ਅੰਦਰ ਕੱਚੇ ਮੁਲਾਜ਼ਮ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।