BCCI ਵੱਲੋਂ ਟੀਮ ਇੰਡੀਆ ਦੇ 2026-27 ਦੇ ਅੰਤਰਰਾਸ਼ਟਰੀ ਘਰੇਲੂ ਸੀਜ਼ਨ ਦਾ ਸ਼ਡਿਊਲ ਜਾਰੀ

ਖੇਡਾਂ
  • ਟੀਮ ਇੰਡੀਆ ਦੇ 2026-27 ਵਿੱਚ ਕੁੱਲ 22 ਮੈਚ ਖੇਡੇਗੀ: 9 ਇੱਕ ਰੋਜ਼ਾ, 5 ਟੈਸਟ ਅਤੇ 8 ਟੀ-20

ਨਵੀਂ ਦਿੱਲੀ, 27 ਮਾਰਚ: ਦੇਸ਼ ਕਲਿੱਕ ਬਿਊਰੋ:

ਬੀਸੀਸੀਆਈ ਨੇ ਟੀਮ ਇੰਡੀਆ ਦੇ 2026-27 ਦੇ ਅੰਤਰਰਾਸ਼ਟਰੀ ਘਰੇਲੂ ਸੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਹੈ। ਟੀਮ ਇੰਡੀਆ ਦੇ 2026-27 ਵਿੱਚ ਕੁੱਲ 22 ਮੈਚ ਖੇਡੇਗੀ। ਜਿਨ੍ਹਾਂ ‘ਚ 9 ਇੱਕ ਰੋਜ਼ਾ, 5 ਟੈਸਟ ਅਤੇ 8 ਟੀ-20 ਮੈਚ ਸ਼ਾਮਿਲ ਹਨ। ਇਹ ਮੈਚ ਭਰਤਦੇ ਵੱਖ-ਵੱਖ 17 ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਸ ਸਮੇਂ ਦੌਰਾਨ ਕੁੱਲ ਚਾਰ ਟੀਮਾਂ ਭਾਰਤ ਦਾ ਦੌਰਾ ਕਰਨਗੀਆਂ: ਵੈਸਟ ਇੰਡੀਜ਼, ਸ਼੍ਰੀਲੰਕਾ, ਜ਼ਿੰਬਾਬਵੇ ਅਤੇ ਆਸਟ੍ਰੇਲੀਆ।

ਸੀਜ਼ਨ 27 ਸਤੰਬਰ, 2026 ਨੂੰ ਵੈਸਟ ਇੰਡੀਜ਼ ਦੇ ਭਾਰਤ ਦੌਰੇ ਨਾਲ ਸ਼ੁਰੂ ਹੋਵੇਗਾ। ਇਸ ਦੌਰੇ ਦੌਰਾਨ ਤਿੰਨ ਇੱਕ ਰੋਜ਼ਾ ਅਤੇ ਪੰਜ ਟੀ-20 ਮੈਚ ਖੇਡੇ ਜਾਣਗੇ। ਇੱਕ ਰੋਜ਼ਾ ਮੈਚ ਤਿਰੂਵਨੰਤਪੁਰਮ, ਗੁਹਾਟੀ ਅਤੇ ਨਵੇਂ ਚੰਡੀਗੜ੍ਹ ਵਿੱਚ ਹੋਣਗੇ, ਜਦੋਂ ਕਿ ਟੀ-20 ਸੀਰੀਜ਼ ਲਖਨਊ, ਰਾਂਚੀ, ਇੰਦੌਰ, ਹੈਦਰਾਬਾਦ ਅਤੇ ਬੈਂਗਲੁਰੂ ਵਿੱਚ ਖੇਡੀ ਜਾਵੇਗੀ। ਇਸ ਤੋਂ ਬਾਅਦ, ਸ਼੍ਰੀਲੰਕਾ ਦੀ ਟੀਮ ਦਸੰਬਰ 2026 ਵਿੱਚ ਭਾਰਤ ਦਾ ਦੌਰਾ ਕਰੇਗੀ, ਜਿੱਥੇ ਦੋਵੇਂ ਟੀਮਾਂ ਤਿੰਨ ਇੱਕ ਰੋਜ਼ਾ ਅਤੇ ਤਿੰਨ ਟੀ-20 ਮੈਚਾਂ ਦੀ ਲੜੀ ਖੇਡਣਗੀਆਂ।

ਨਵੇਂ ਸਾਲ ਦੀ ਸ਼ੁਰੂਆਤ ਵਿੱਚ, ਜਨਵਰੀ 2027 ਵਿੱਚ, ਜ਼ਿੰਬਾਬਵੇ ਦੀ ਟੀਮ ਤਿੰਨ ਇੱਕ ਰੋਜ਼ਾ ਖੇਡਣ ਲਈ ਭਾਰਤ ਦਾ ਦੌਰਾ ਕਰੇਗੀ। ਇਹ ਮੈਚ ਕੋਲਕਾਤਾ, ਹੈਦਰਾਬਾਦ ਅਤੇ ਮੁੰਬਈ ਵਿੱਚ ਹੋਣਗੇ। ਇਸ ਸੀਜ਼ਨ ਵਿੱਚ ਬਾਰਡਰ-ਗਾਵਸਕਰ ਟਰਾਫੀ ਵੀ ਹੋਵੇਗੀ। ਆਸਟ੍ਰੇਲੀਆਈ ਟੀਮ ਪੰਜ ਟੈਸਟ ਮੈਚਾਂ ਦੀ ਲੜੀ ਲਈ ਭਾਰਤ ਦਾ ਦੌਰਾ ਕਰੇਗੀ, ਜਿਸਦੀ ਸ਼ੁਰੂਆਤ 21 ਜਨਵਰੀ, 2027 ਨੂੰ ਨਾਗਪੁਰ ਵਿੱਚ ਪਹਿਲੇ ਟੈਸਟ ਨਾਲ ਹੋਵੇਗੀ। ਅਗਲੇ ਚਾਰ ਟੈਸਟ ਚੇਨਈ, ਗੁਹਾਟੀ, ਰਾਂਚੀ ਅਤੇ ਅਹਿਮਦਾਬਾਦ ਵਿੱਚ ਖੇਡੇ ਜਾਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।