ਇਜ਼ਰਾਈਲ ਨੇ ਈਰਾਨੀਆਂ ਨੂੰ ਚੇਤਾਵਨੀ ਦਿੱਤੀ: ਰੇਲ ਯਾਤਰਾ ਨਾ ਕਰੋ

ਕੌਮਾਂਤਰੀ

ਨਵੀਂ ਦਿੱਲੀ, 7 ਅਪ੍ਰੈਲ : ਦੇਸ਼ ਕਲਿੱਕ ਬਿਊਰੋ:

ਇਜ਼ਰਾਈਲ ਨੇ ਈਰਾਨੀਆਂ ਨੂੰ ਰੇਲ ਯਾਤਰਾ ਨਾਲ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਲਈ ਰੇਲਗੱਡੀਆਂ ਅਤੇ ਰੇਲਵੇ ਪਟੜੀਆਂ ਤੋਂ ਦੂਰ ਰਹੋ। ਇਜ਼ਰਾਈਲੀ ਫੌਜ (IDF) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਪਿਆਰੇ ਨਾਗਰਿਕੋ, ਤੁਹਾਡੀ ਸੁਰੱਖਿਆ ਲਈ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਹੁਣ ਤੋਂ ਰਾਤ 9 ਵਜੇ (ਈਰਾਨੀ ਸਮੇਂ) ਤੱਕ ਪੂਰੇ ਦੇਸ਼ ਵਿੱਚ ਰੇਲਗੱਡੀ ਰਾਹੀਂ ਯਾਤਰਾ ਨਾ ਕਰੋ। ਰੇਲਗੱਡੀਆਂ ਅਤੇ ਰੇਲਵੇ ਲਾਈਨਾਂ ਦੇ ਨੇੜੇ ਤੁਹਾਡੀ ਮੌਜੂਦਗੀ ਤੁਹਾਡੇ ਜੀਵਨ ਲਈ ਖ਼ਤਰਾ ਹੋ ਸਕਦੀ ਹੈ।”

ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਮੰਗਲਵਾਰ ਰਾਤ 8 ਵਜੇ (ਅਮਰੀਕੀ ਸਮੇਂ) ਤੱਕ ਦਾ ਸਮਾਂ ਦਿੱਤਾ ਹੈ, ਪਰ ਇਜ਼ਰਾਈਲ ਦੀ ਚੇਤਾਵਨੀ ਉਸ ਤੋਂ ਲਗਭਗ 6.5 ਘੰਟੇ ਪਹਿਲਾਂ ਖਤਮ ਹੋ ਜਾਵੇਗੀ।

ਟਰੰਪ ਨੇ ਕਿਹਾ ਹੈ ਕਿ ਈਰਾਨ “ਇੱਕ ਰਾਤ ਵਿੱਚ ਤਬਾਹ ਹੋ ਸਕਦਾ ਹੈ।” ਉਸਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਅਮਰੀਕਾ ਨਾਲ ਸਮਾਂ ਸੀਮਾ ਤੱਕ ਸਮਝੌਤਾ ਨਹੀਂ ਕਰਦਾ ਹੈ, ਤਾਂ ਕਾਰਵਾਈ ਕਿਸੇ ਵੀ ਸਮੇਂ ਹੋ ਸਕਦੀ ਹੈ, ਅਤੇ ਇਹ ਮੰਗਲਵਾਰ ਰਾਤ ਨੂੰ ਵੀ ਹੋ ਸਕਦੀ ਹੈ। ਟਰੰਪ ਦੀ ਸ਼ਰਤ ਇਹ ਹੈ ਕਿ ਈਰਾਨ ਹੋਰਮੁਜ਼ ਜਲਡਮਰੂ ਖੋਲ੍ਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।