ਚੰਡੀਗੜ੍ਹ 10 ਅਪ੍ਰੈਲ : ਦੇਸ਼ ਕਲਿੱਕ ਬਿਊਰੋ:
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 8ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 10,422 ਸਕੂਲਾਂ ਦੇ ਕੁੱਲ 262,966 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿੱਚੋਂ 253,789 ਵਿਦਿਆਰਥੀ ਪਾਸ (ਪ੍ਰਮੋਟ) ਹੋਏ ਹਨ। ਕੁੱਲ ਪਾਸ ਡਾਰ ਦੀ ਪ੍ਰਤੀਸ਼ਤਤਾ 96.51% ਹੈ।
ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋਂ (ਫਰੀਦਕੋਟ) ਦੀ ਵਿਦਿਆਰਥਣ ਤਮੰਨਾ ਨੇ 600 ਵਿੱਚੋਂ 600 ਅੰਕ (100%) ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਰਕਾਰੀ ਮਿਡਲ ਸਕੂਲ, ਅਰਕਾਵਾਸ (ਸੰਗਰੂਰ) ਦੀ ਜਪਨੀਤ ਕੌਰ ਨੇ 600 ਵਿੱਚੋਂ 598 ਅੰਕ (99.67%) ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਿਨਾਂ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਦੀ ਜਸ਼ਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਸਨੇ 600 ਵਿੱਚੋਂ 598 ਅੰਕ (99.67%) ਪ੍ਰਾਪਤ ਕੀਤੇ।
ਬੋਰਡ ਦੇ ਨਿਯਮਾਂ ਅਨੁਸਾਰ, ਬਰਾਬਰ ਅੰਕਾਂ ਦੇ ਮਾਮਲੇ ਵਿੱਚ, ਛੋਟੀ ਉਮਰ ਦੀ ਵਿਦਿਆਰਥਣ ਨੂੰ ਮੈਰਿਟ ਸੂਚੀ ਵਿੱਚ ਉੱਚਾ ਦਰਜਾ ਦਿੱਤਾ ਜਾਂਦਾ ਹੈ।



