ਨਵੀਂ ਦਿੱਲੀ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਸੀਰੀਆ ਵਿੱਚ ਬਗਾਵਤੀ ਤਾਕਤਾਂ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਭਾਰਤ ਨੇ ਉਥੇ ਫਸੇ 75 ਭਾਰਤੀ ਨਾਗਰਿਕਾਂ ਨੂੰ ਏਅਰਲਿਫ਼ਟ ਕੀਤਾ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇਰ ਰਾਤ ਇਸ ਦੀ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੇ ਭਾਰਤੀ ਸੁਰੱਖਿਅਤ ਤਰੀਕੇ ਨਾਲ ਲੈਬਨਾਨ ਪਹੁੰਚ ਗਏ ਹਨ ਅਤੇ ਉਹ ਕਮਰਸ਼ੀਅਲ ਫਲਾਈਟ ਰਾਹੀਂ ਭਾਰਤ ਵਾਪਸ ਆਉਣਗੇ।ਇੰਨ੍ਹਾਂ ਲੋਕਾਂ ਵਿੱਚ ਜੰਮੂ-ਕਸ਼ਮੀਰ ਦੇ 44 ‘ਜਾਇਰੀਨ’ ਵੀ ਸ਼ਾਮਲ ਹਨ ਜੋ ਸਈਦਾ ਜੈਨਬ ਦੀ ਮਜ਼ਾਰ ਲਈ ਸੀਰੀਆ ਗਏ ਸਨ।
ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਮੰਤਰਾਲੇ ਨੇ ਸੀਰੀਆ ਵਿੱਚ ਭਾਰਤੀ ਨਾਗਰਿਕਾਂ ਨੂੰ ਦਮਿਸ਼ਕ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਵੀ ਦਿੱਤੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਰੀਆ ਵਿੱਚ ਬਚੇ ਹੋਏ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਮਿਸ਼ਕ ਵਿੱਚ ਭਾਰਤੀ ਦੂਤਾਵਾਸ ਦੇ ਐਮਰਜੈਂਸੀ ਹੈਲਪਲਾਈਨ ਨੰਬਰ +963 993385973 (ਵਟਸਐਪ ਲਈ ਵੀ) ਅਤੇ ਈਮੇਲ ਆਈਡੀ ([email protected]) ’ਤੇ ਸੰਪਰਕ ਵਿੱਚ ਰਹਿਣ। ਸਰਕਾਰ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ।
Published on: ਦਸੰਬਰ 11, 2024 7:28 ਪੂਃ ਦੁਃ