ਪ੍ਰਯਾਗਰਾਜ, 4 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮਹਾਕੁੰਭ ਵਿੱਚ ਹੁਣ ਤੱਕ 35 ਕਰੋੜ ਲੋਕ ਇਸ਼ਨਾਨ ਕਰ ਚੁੱਕੇ ਹਨ।ਬੀਤੇ ਕੱਲ੍ਹ ਯਾਨੀ ਬਸੰਤ ਪੰਚਮੀ ‘ਤੇ 2.33 ਕਰੋੜ ਲੋਕਾਂ ਨੇ ਇਸ਼ਨਾਨ ਕੀਤਾ। ਅੱਜ ਮਹਾਕੁੰਭ ਦਾ 23ਵਾਂ ਦਿਨ ਹੈ। ਇਹ 13 ਜਨਵਰੀ ਤੋਂ ਸ਼ੁਰੂ ਹੋਇਆ ਸੀ।
ਅੱਜ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੁਕ ਵੀ ਪਹੁੰਚ ਰਹੇ ਹਨ। ਸੀਐਮ ਯੋਗੀ ਉਨ੍ਹਾਂ ਨਾਲ ਸੰਗਮ ‘ਤੇ ਜਾਣਗੇ। PM ਮੋਦੀ 5 ਫਰਵਰੀ ਨੂੰ ਆ ਰਹੇ ਹਨ, ਅਜਿਹੇ ‘ਚ ਯੋਗੀ ਹੈਲੀਪੈਡ ਤੋਂ ਲੈ ਕੇ ਅਰਾਈਲ ਅਤੇ ਸੰਗਮ ਨੋਜ ਤੱਕ ਦਾ ਪ੍ਰਬੰਧ ਦੇਖਣਗੇ।
ਇਸੇ ਦੌਰਾਨ ਪ੍ਰਯਾਗਰਾਜ ਪੁਲਿਸ ਨੇ 29 ਜਨਵਰੀ ਨੂੰ ਮਚੀ ਭਗਦੜ ਨਾਲ ਜੁੜੀਆਂ ਅਫਵਾਹਾਂ ਫੈਲਾਉਣ ਦੇ ਦੋਸ਼ ਵਿੱਚ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ਅਤੇ ਇੰਸਟਾਗ੍ਰਾਮ ਆਈਡੀ ਤੋਂ ਵੀਡੀਓ ਅਤੇ ਫੋਟੋਆਂ ਅਪਲੋਡ ਕੀਤੀਆਂ ਸਨ। ਬਸੰਤ ਪੰਚਮੀ ਦੇ ਨਾਲ ਹੀ ਮਹਾਕੁੰਭ ਦੇ ਤਿੰਨ ਅੰਮ੍ਰਿਤ ਇਸ਼ਨਾਨ ਪੂਰੇ ਹੋ ਗਏ ਹਨ। ਹੁਣ ਇੱਥੇ 3 ਇਸ਼ਨਾਨ ਮੇਲੇ ਹਨ ਜਿਨ੍ਹਾਂ ਵਿੱਚ ਸ਼ਰਧਾਲੂ ਇਸ਼ਨਾਨ ਕਰਨਗੇ।
