ਪਦਮਜੀਤ ਮਹਿਤਾ ਬਣੇ ‘ਆਪ‘ ਦੇ ਬਠਿੰਡਾ ਦੇ ਮੇਅਰ

ਪੰਜਾਬ

ਪਦਮਜੀਤ ਸਿੰਘ ਮਹਿਤਾ ਬਣੇ ‘ਆਪ‘ ਦੇ ਬਠਿੰਡਾ ਦੇ ਮੇਅਰ

ਬਠਿੰਡਾ: 5 ਫਰਵਰੀ, ਦੇਸ਼ ਕਲਿੱਕ ਬਿਓਰੋ
ਬਠਿੰਡਾ ਵਿੱਚ ਵੀ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਹੈ। ਪਦਮਜੀਤ ਸਿੰਘ 33 ਵੇਟਾਂ ਲੈ ਕੇ ਮੇਅਰ ਬਣੇ ਹਨ। ਉਹ ਸਭ ਤੋਂ ਨੌਜਵਾਨ ਮੇਅਰ ਹਨ। ਪਹਿਲਾਂ ਬਠਿੰਡੇ ਵਿੱਚ ਕਾਂਞਰਸ ਦੇ ਮੇਅਰ ਸੀ। ਪਦਮਜੀਤ ਮਹਿਤਾ ਦੇ ਹੱਕ ‘ਚ ਮਨਪ੍ਰੀਤ ਸਿੰਘ ਬਾਦਲ ਦੇ ਸਮਰਥਕ ਭੁਗਤ ਗਏ ਹਨ। ਪਦਮਜੀਤ ਸਿੰਘ ਮਹਿਤਾ ਵਾਰਡ ਨੰਬਰ 48 ਤੋਂ 22 ਦਸੰਬਰ 2024 ਨੂੰ ਬਾਈ ਪੋਲ ਜਿੱਤਿਆ ਸੀ। ਅੱਜ ਹੀ ਪਦਮਜੀਤ ਨੇ ਪਹਿਲਾਂ ਕੌਂਸਲਰ ਦੇ ਤੌਰ ‘ਤੇ ਅਹੁਦੇ ਦੀ ਸਹੁੰ ਚੁੱਕੀ ਅਤੇ ਫਿਰ ਮੇਅਰ ਚੁਣੇ ਗਏ। ਪਦਮਜੀਤ ਮਹਿਤਾ ਪੀ ਸੀ ਏ ਦੇ ਮੁਖੀ ਅਮਰਜੀਤ ਸਿੰਘ ਮਹਿਤਾ ਦੇ ਪੁੱਤਰ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।