ਚੰਡੀਗੜ੍ਹ ‘ਚ ਔਰਤ ਨੂੰ ਡਿਜ਼ੀਟਲ ਗ੍ਰਿਫਤਾਰ ਕਰ ਕੇ 57.16 ਲੱਖ ਰੁਪਏ ਠੱਗੇ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 6 ਮਾਰਚ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ‘ਚ ਸੀਬੀਆਈ ਦੇ ਫਰਜ਼ੀ ਅਫਸਰ ਨੇ ਔਰਤ ਨਾਲ 57.16 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮ ਨੇ ਡਿਜ਼ੀਟਲ ਗ੍ਰਿਫਤਾਰੀ ਕਰਕੇ ਕਿਹਾ ਕਿ ਔਰਤ ਦਾ ਨਾਮ ਨਸ਼ਾ ਤਸਕਰੀ ਵਿੱਚ ਆਵੇਗਾ। ਜਦੋਂ ਔਰਤ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ ਤਾਂ ਉਸ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਸਾਈਬਰ ਸੈੱਲ ਥਾਣਾ ਸੈਕਟਰ 17 ਵਿਚ ਕੀਤੀ।
ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਨੁਸਾਰ, ਠੱਗਾਂ ਨੇ ਸ਼ੈਲਿਆਦੀਪ ਨੂੰ ਪਹਿਲਾਂ ਇੱਕ ਫਰਜ਼ੀ ਕੋਰੀਅਰ ਕੰਪਨੀ ਦਾ ਕਰਮਚਾਰੀ ਬਣ ਕੇ ਕਾਲ ਕੀਤੀ ਅਤੇ ਫਿਰ ਉਸਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਸਾਰੀ ਰਕਮ ਹੜੱਪ ਲਈ।
ਔਰਤ ਨੂੰ ਠੱਗੀ ਦਾ ਉਦੋਂ ਅਹਿਸਾਸ ਹੋਇਆ ਜਦੋਂ ਠੱਗਾਂ ਨੇ ਪੈਸੇ ਲੈਣ ਤੋਂ ਬਾਅਦ ਉਸ ਦੀਆਂ ਕਾਲਾਂ ਚੁੱਕਣੀਆਂ ਬੰਦ ਕਰ ਦਿੱਤੀਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।