104 ਬੰਧਕ ਰਿਹਾਅ ਕਰਵਾਏ, 30 ਜਵਾਨਾਂ ਦੀ ਮੌਤ, ਕਾਰਵਾਈ ਜਾਰੀ
ਇਸਲਾਮਾਬਾਦ, 12 ਮਾਰਚ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ‘ਚ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਮੰਗਲਵਾਰ ਨੂੰ ਜਾਫਰ ਐਕਸਪ੍ਰੈੱਸ ‘ਤੇ ਹਮਲਾ ਕਰਕੇ ਉਸ ਨੂੰ ਹਾਈਜੈਕ ਕਰ ਲਿਆ ਸੀ। ਹੁਣ ਕਰੀਬ 24 ਘੰਟਿਆਂ ਬਾਅਦ ਫੌਜ ਦੀ ਕਾਰਵਾਈ ‘ਚ 16 ਬਾਗੀ ਮਾਰੇ ਗਏ ਹਨ।
ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇਸ ਟਰੇਨ ‘ਚ ਕਰੀਬ 500 ਲੋਕ ਸਵਾਰ ਸਨ। ਇਨ੍ਹਾਂ ਯਾਤਰੀਆਂ ਵਿੱਚ ਪਾਕਿਸਤਾਨੀ ਸੈਨਿਕ ਅਤੇ ਪੁਲਿਸ ਵਾਲੇ ਵੀ ਸ਼ਾਮਲ ਸਨ। ਬੀਐਲਏ ਨੇ ਇਨ੍ਹਾਂ ਵਿੱਚੋਂ 214 ਯਾਤਰੀਆਂ ਨੂੰ ਬੰਧਕ ਬਣਾ ਲਿਆ, ਜਦੋਂ ਕਿ 30 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ।
ਨਿਊਜ਼ ਏਜੰਸੀ ਏਐਫਪੀ ਮੁਤਾਬਕ ਸੁਰੱਖਿਆ ਬਲਾਂ ਨੇ 104 ਬੰਧਕਾਂ ਨੂੰ ਰਿਹਾਅ ਕਰਾ ਲਿਆ ਹੈ। ਇਨ੍ਹਾਂ ਵਿੱਚ 58 ਪੁਰਸ਼, 31 ਔਰਤਾਂ ਅਤੇ 15 ਬੱਚੇ ਸ਼ਾਮਲ ਹਨ। ਬਾਕੀਆਂ ਨੂੰ ਰਿਹਾਅ ਕਰਵਾਉਣ ਦੀ ਕਾਰਵਾਈ ਜਾਰੀ ਹੈ।
Published on: ਮਾਰਚ 12, 2025 10:43 ਪੂਃ ਦੁਃ