ਜਲੰਧਰ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਇਕ ਵਾਰ ਫਿਰ ਖੁਸ਼ਖ਼ਬਰੀ ਹੈ। ਪੰਜਾਬ ਸਰਕਾਰ ਵੱਲੋਂ ਸਾਲ 2025 ਲਈ ਜਾਰੀ ਹੋਏ ਸਰਕਾਰੀ ਕੈਲੰਡਰ ਦੇ ਅਨੁਸਾਰ ਲਗਾਤਾਰ ਤਿੰਨ ਛੁੱਟੀਆਂ ਆ ਰਹੀਆਂ ਹਨ।14 ਅਪ੍ਰੈਲ (ਸੋਮਵਾਰ) ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਮੌਕੇ ਛੁੱਟੀ ਰਹੇਗੀ।
ਇਸ ਵਾਰ ਇਹ ਤਿਉਹਾਰ ਮਹੀਨੇ ਦੇ ਦੂਜੇ ਸ਼ਨੀਵਾਰ ਨਾਲ ਜੁੜ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਤਿੰਨ ਦਿਨ ਲਗਾਤਾਰ ਛੁੱਟੀ ਮਿਲੇਗੀ। ਅੰਬੇਡਕਰ ਜੈਅੰਤੀ ਦੀ ਇਹ ਛੁੱਟੀ ਦੇਸ਼ ਭਰ ਵਿੱਚ ਮਨਾਈ ਜਾਂਦੀ ਹੈ। ਇਸ ਸਬੰਧੀ ਸਰਕਾਰ ਵੱਲੋਂ ਅਧਿਕਾਰਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ।ਮੁਲਾਜ਼ਮ ਇਨ੍ਹਾਂ ਛੁੱਟੀਆਂ ਦੇ ਮੱਦੇਨਜ਼ਰ ਪੰਜਾਬ ‘ਚ ਪੈ ਰਹੀ ਗਰਮੀ ਕਾਰਨ ਪਹਾੜਾਂ ‘ਤੇ ਘੁੰਮਣ ਦੇ ਪ੍ਰੋਗਰਾਮ ਬਣਾ ਰਹੇ ਹਨ।
Published on: ਅਪ੍ਰੈਲ 9, 2025 2:14 ਬਾਃ ਦੁਃ