ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ


13 ਅਪ੍ਰੈਲ 1699 ਨੂੰ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ
ਚੰਡੀਗੜ੍ਹ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 13 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਦੇ ਹਾਂ 13 ਅਪ੍ਰੈਲ ਦੇ ਇਤਿਹਾਸ ਬਾਰੇ :-

  • 13 ਅਪ੍ਰੈਲ 1699 ਨੂੰ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
  • 13 ਅਪ੍ਰੈਲ 1772 ਨੂੰ ਵਾਰਨ ਹੇਸਟਿੰਗਜ਼ ਨੂੰ ਈਸਟ ਇੰਡੀਆ ਕੰਪਨੀ ਦੀ ਬੰਗਾਲ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।
  • ਅੱਜ ਦੇ ਦਿਨ 1796 ਵਿਚ ਨੈਪੋਲੀਅਨ ਨੇ ਇਤਾਲਵੀ ਯੁੱਧ ਵਿਚ ਆਸਟਰੀਆ ਨੂੰ ਹਰਾਇਆ ਸੀ।
  • 13 ਅਪ੍ਰੈਲ 1796 ਵਿਚ ਪਹਿਲਾ ਹਾਥੀ ਭਾਰਤ ਤੋਂ ਅਮਰੀਕਾ ਲਿਜਾਇਆ ਗਿਆ ਸੀ।
  • ਅੱਜ ਦੇ ਦਿਨ 1849 ਵਿਚ ਹੰਗਰੀ ਨੂੰ ਗਣਰਾਜ ਬਣਾਇਆ ਗਿਆ ਸੀ।
  • ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਦੀ ਸਥਾਪਨਾ ਨਿਊਯਾਰਕ ਵਿੱਚ 13 ਅਪ੍ਰੈਲ 1870 ਵਿੱਚ ਕੀਤੀ ਗਈ ਸੀ।
  • 13 ਅਪ੍ਰੈਲ 1919 ਦਾ ਦਿਨ ਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਜਾਣਿਆ ਜਾਂਦਾ ਹੈ, ਜਿਸ ਵਿਚ ਬ੍ਰਿਟਿਸ਼ ਤੇ ਗੋਰਖਾ ਫੌਜਾਂ ਨੇ ਭੀੜ ‘ਤੇ ਗੋਲੀਆਂ ਚਲਾ ਕੇ 400 ਦੇ ਕਰੀਬ ਬੇਕਸੂਰ ਲੋਕ ਮਾਰੇ ਸਨ।
  • ਅੱਜ ਦੇ ਦਿਨ 1984 ਵਿੱਚ ਭਾਰਤੀ ਕ੍ਰਿਕਟ ਟੀਮ ਨੇ ਸ਼ਾਰਜਾਹ ਵਿੱਚ ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਏਸ਼ੀਆ ਕੱਪ ਜਿੱਤਿਆ ਸੀ।
  • 13 ਅਪ੍ਰੈਲ 1997 ਨੂੰ ਟਾਈਗਰ ਵੁਡਸ ਨੇ 21 ਸਾਲ ਦੀ ਉਮਰ ਵਿੱਚ ਯੂਐਸ ਮਾਸਟਰਜ਼ ਚੈਂਪੀਅਨਸ਼ਿਪ ਜਿੱਤੀ ਸੀ।
  • ਅੱਜ ਦੇ ਦਿਨ 2000 ਵਿੱਚ ਲਾਰਾ ਦੱਤਾ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਸੀ।
  • ਅੱਜ ਦੇ ਦਿਨ 2002 ਵਿਚ ਹਿਊਗੋ ਸ਼ਾਵੇਜ਼ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਬਣੇ ਸਨ। 
  • 13 ਅਪ੍ਰੈਲ 2004 ਨੂੰ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਨੇ ਇੰਗਲੈਂਡ ਖਿਲਾਫ 400 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ। 
  • 2005 ਵਿੱਚ ਅੱਜ ਦੇ ਦਿਨ ਭਾਰਤ ਦੇ ਵਿਸ਼ਵਨਾਥਨ ਆਨੰਦ ਚੌਥੀ ਵਾਰ ਵਿਸ਼ਵ ਸ਼ਤਰੰਜ ਚੈਂਪੀਅਨ ਬਣੇ ਸਨ।
  • 13 ਅਪ੍ਰੈਲ 2013 ਨੂੰ ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਬੱਸ ਵਿਚ ਹੋਏ ਧਮਾਕੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ।
  • ਅੱਜ ਦੇ ਦਿਨ 2018 ਵਿੱਚ 65ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ। ਮਸ਼ਹੂਰ ਅਭਿਨੇਤਰੀ ਸ਼੍ਰੀਦੇਵੀ ਨੂੰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਅਤੇ ਅਭਿਨੇਤਾ ਵਿਨੋਦ ਖੰਨਾ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ ਸੀ।

Published on: ਅਪ੍ਰੈਲ 13, 2025 7:07 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।