ਕਿੰਸ਼ਾਸਾ, 17 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਕਿਸ਼ਤੀ ਨੂੰ ਅੱਗ ਲੱਗਣ ਤੋਂ ਬਾਅਦ ਵਾਪਰੇ ਇਕ ਭਿਆਨਕ ਹਾਦਸੇ ਵਿੱਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਕਾਂਗੋ ਵਿੱਚ ਅੱਗ ਲੱਗਣ ਤੋਂ ਬਾਅਦ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿੱਚ 50 ਲੋਕਾਂ ਦੀ ਮੌਤ ਹੋ ਗਈ ਅਤੇ ਸੈਕੜੇ ਗੁੰਮ ਹੋ ਗਏ। ਹਾਦਸੇ ਸਬੰਧੀ ਸਥਾਨਕ ਇਕ ਅਧਿਕਾਰੀ ਨੇ ਦੱਸਿਆ ਕਿ ਕਾਂਗੋ ਨਦੀ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਕਿਸ਼ਤੀ ਵਿੱਚ ਅੱਗ ਲੱਗਣ ਕਾਰਨ ਲੋਕ ਬੁਰੀ ਤਰ੍ਹਾਂ ਝੁਲਸੇ ਗਏ। ਕਈ ਨੂੰ ਬਚਾਅ ਲਿਆ ਗਿਆ ਹੈ।
ਰੈਡ ਕਰਾਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਮਦਦ ਕਰ ਰਹੇ ਹਨ। ਬਚਾਅ ਟੀਮਾ ਹਾਦਸੇ ਦੇ ਬਾਅਦ ਗੁੰਮ ਲੋਕਾਂ ਦੀ ਭਾਲ ਕਰ ਰਹੀਆਂ ਹਨ। ਅਧਿਕਾਰੀ ਕੋਮਪੀਟੇਂਟ ਲੋਯੋਕੋ ਨੇ ਸਮਾਚਾਰ ਏਜੰਸੀ ‘ੲਸੋਸਿਏਟਿਡ ਪ੍ਰੈਸ’ ਨੂੰ ਦੱਸਿਆ ਕਿ ਮੋਟਰ ਨਾਲ ਚੱਲਣ ਵਾਲੀ ਲਕੜੀ ਦੀ ਕਿਸ਼ਤੀ ਵਿੱਚ 400 ਯਾਤਰੀ ਸਵਾਰ ਸਨ, ਪ੍ਰੰਤੂ ਮਬੰਡਾਕਾ ਸ਼ਹਿਰ ਕੋਲ ਇਸ ਵਿੱਚ ਅੱਗ ਲੱਗਣ ਕਾਰਨ ਇਹ ਵੱਡਾ ਹਾਦਸਾ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਐਚਬੀ ਕੋਂਗੋਲੋ ਨਾਮ ਦੀ ਕਿਸ਼ਤੀ ਮਤਾਨਕੁਮੁ ਬੰਦਰਗਾਹ ਤੋਂ ਬੋਲੋਮਬਾ ਖੇਤਰ ਲਈ ਰਵਾਨਾ ਹੋਈ ਸੀ।
Published on: ਅਪ੍ਰੈਲ 17, 2025 7:00 ਪੂਃ ਦੁਃ