ਸਰਦੂਲਗੜ੍ਹ/ਮਾਨਸਾ, 19 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਕਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਰ ਬਦਲੀ ਹੈ। ਸਰਕਾਰੀ ਸਕੂਲ ਹੁਣ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕਾ ਸਰਦੂਲਗੜ੍ਹ ਦੇ ਪਿੰਡ ਦਲੀਏਵਾਲੀ, ਧਿੰਗੜ, ਅਤੇ ਚਹਿਲਾਂਵਾਲਾ ਦੇ ਸਰਕਾਰੀ ਸਕੂਲਾਂ ’ਚ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਕੂਲਾਂ ਅੰਦਰ ਬੁਨਿਆਦੀ ਢਾਂਚੇ ਤੋਂ ਇਲਾਵਾ, ਆਧੁਨਿਕ ਕਲਾਸਰੂਮ, ਪ੍ਰੋਜੈਕਟਰ, ਲਾਇਬ੍ਰੇਰੀਆਂ, ਮਾਡਰਨ ਸਾਇੰਸ ਲੈਬਜ਼ ਦਾ ਨਿਰਮਾਣ ਕੀਤਾ ਗਿਆ ਹੈ ਉੱਥੇ ਹੀ ਗੁਣਵੱਤਾ ਭਰਪੂਰ ਸਿੱਖਿਆ ਲਈ ਚੰਗੇ ਅਧਿਆਪਕ ਵੀ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਲੋਕਾਂ ਦਾ ਵਿਸ਼ਵਾਸ ਪੈਦਾ ਕਰਨ ਲਈ ਲੋਕ ਮਿਲਣੀਆਂ ਦੇ ਮੰਤਵ ਤਹਿਤ ਪੰਜਾਬ ਸਿੱਖਿਆ ਕਰਾਂਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਦੇ ਮਾਪੇ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸਿੱਖਿਆ ਤੋਂ ਜਾਣੂ ਹੋ ਸਕਣ ਅਤੇ ਵੱਧ ਤੋਂ ਵੱਧ ਦਾਖ਼ਲੇ ਸਰਕਾਰੀ ਸਕੂਲਾਂ ਵਿਚ ਕਰਵਾਉਣ।
ਵਿਧਾਇਕ ਨੇ ਸਰਕਾਰੀ ਮਿਡਲ ਸਕੂਲ ਦਲੀਏਵਾਲੀ ਵਿਖੇ 02 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਹੋਰ ਰਿਪੇਅਰ ਦੇ ਕੰਮਾਂ ਦਾ ਉਦਘਾਟਨ ਕੀਤਾ, ਸਰਕਾਰੀ ਹਾਈ ਸਕੂਲ ਧਿੰਗੜ ਵਿਖੇ 04 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ ਅਤੇ 03 ਲੱਖ 30 ਹਜ਼ਾਰ ਰੁਪਏ ਨਾਲ ਕਮਰਿਆਂ ਦਾ ਨਵੀਨੀਕਰਨ, ਸਰਕਾਰੀ ਪ੍ਰਾਇਮਰੀ ਸਕੂਲ ਧਿੰਗੜ ਵਿਖੇ 07 ਲੱਖ 51 ਹਜ਼ਾਰ ਰੁਪਏ ਨਾਲ ਤਿਆਰ ਕਲਾਸ ਰੂਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ ਵਿਖੇ 04 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ, ਅਤੇ 07 ਲੱਖ 51 ਹਜ਼ਾਰ ਰੁਪਏ ਨਾਲ ਤਿਆਰ ਕਲਾਸਰੂਮ ਦਾ ਉਦਘਾਟਨ ਕੀਤਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਭੋਗਲ, ਹਲਕਾ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਨਵਦੀਪ ਸ਼ਰਮਾ, ਪ੍ਰਿੰਸੀਪਲ ਦਿਲਪ੍ਰੀਤ ਸਿੰਘ, ਪ੍ਰਿੰਸੀਪਲ ਵਿਜੈ ਜਿੰਦਲ, ਪ੍ਰਾਇਮਰੀ ਸਕੂਲ ਮੁਖੀ ਦਲੀਏਵਾਲੀ ਸਹਿਜ਼ਦੀਪ ਸਿੰਘ, ਮਿਡਲ ਸਕੂਲ ਦਲੀਏਵਾਲੀ ਮੁਖੀ ਰਾਧੇ ਸ਼ਿਆਮ, ਪ੍ਰਾਇਮਰੀ ਸਕੂਲ ਮੁਖੀ ਧਿੰਗੜ ਸੁਖਰਾਜ ਸਿੰਘ, ਹਾਈ ਸਕੂਲ ਮੁਖੀ ਧਿੰਗੜ ਰਾਧਾ ਰਾਣੀ, ਦਲੀਏਵਾਲੀ ਹਾਈ ਸਕੂਲ ਮੁਖੀ ਰਾਧੇ ਸ਼ਾਮ, ਚਹਿਲਾਂਵਾਲਾ ਹਾਈ ਸਕੂਲ ਮੁਖੀ ਮਨਪੀ੍ਰਤ ਕੌਰ, ਪ੍ਰਾਇਮਰੀ ਸਕੂਲ ਮੁਖੀ ਸੰਦੀਪ ਸਿੰਘ, ਹੈਡਮਾਸਟਰ ਜਸਵਿੰਦਰ ਸਿੰਘ ਲਾਲਿਆਂਵਾਲੀ, ਚੇਅਰਮੈਨ ਐਸ.ਐਮ.ਸੀ. ਗੁਰਪਾਲ ਸਿੰਘ, ਕਾਲਾ ਸਿੰਘ, ਕ੍ਰਿਸ਼ਨ ਸਿੰਘ, ਜਸਕਰਨਪਾਲ, ਸਰਪੰਚ ਦਲੀਏਵਾਲੀ ਬੇਅੰਤ ਕੌਰ, ਸਰਪੰਚ ਧਿੰਗੜ ਪਰਵਿੰਦਰ ਕੌਰ, ਅਮਨ ਮਾਨਸਾ, ਜਗਤਾਰ ਔਲਖ, ਮਨਜੀਤ ਸਿੰਘ, ਅਮਰ ਸਿੰਘ, ਅਮਨਦੀਪ ਸਿੰਘ ਗਾਗੋਵਾਲ ਤੋਂ ਇਲਾਵਾ ਪੰਚਾਇਤ ਮੈਂਬਰ, ਸਕੂਲ ਅਧਿਆਪਕ, ਵਿਦਿਆਰਥੀ ਤੇ ਮਾਪੇ ਅਤੇ ਪਿੰਡ ਦੇ ਹੋਰ ਪਤਵੰਤੇ ਮੌਜੂਦ ਸਨ।
Published on: ਅਪ੍ਰੈਲ 19, 2025 3:57 ਬਾਃ ਦੁਃ