ਮੋਹਾਲੀ : ਕ੍ਰਿਕੇਟ ਖੇਡਦਿਆਂ ਕਸ਼ਮੀਰੀ ਤੇ ਹੋਰ ਵਿਦਿਆਰਥੀ ਆਪਸ ਵਿੱਚ ਝਗੜੇ
ਮੋਹਾਲੀ, 25 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮੋਹਾਲੀ ਦੇ ਡੇਰਾਬੱਸੀ ਸਥਿਤ ਇੱਕ ਨਿੱਜੀ ਕਾਲਜ ਵਿੱਚ ਕ੍ਰਿਕੇਟ ਖੇਡਦੇ ਹੋਏ ਕਸ਼ਮੀਰੀ ਅਤੇ ਹੋਰ ਵਿਦਿਆਰਥੀਆਂ ਵਿਚਕਾਰ ਝਗੜਾ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਕੁਝ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ‘ਕਸ਼ਮੀਰੀ ਬਨਾਮ ਦੂਜੇ ਵਿਦਿਆਰਥੀਆਂ’ ਵਜੋਂ ਟੈਗ ਕਰਕੇ ਮਾਹੌਲ ਖਰਾਬ ਕਰਨਾ ਸ਼ੁਰੂ ਕਰ ਦਿੱਤਾ।
ਵਿਵਾਦ ਨੂੰ ਵਧਦਾ ਦੇਖ ਮੁਹਾਲੀ ਦੇ ਐਸਐਸਪੀ ਦੀਪਕ ਪਾਰੀਕ ਨੇ ਕਾਲਜ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਵੀਡੀਓ ਜਾਰੀ ਕਰਕੇ ਚਿਤਾਵਨੀ ਦਿੱਤੀ ਗਈ ਕਿ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕਾਲਜ ਪ੍ਰਸ਼ਾਸਨ ਨੇ ਵੀ ਅਜਿਹੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।
Published on: ਅਪ੍ਰੈਲ 25, 2025 7:21 ਪੂਃ ਦੁਃ