ਮੋਰਿੰਡਾ 26 ਅਪ੍ਰੈਲ ( ਭਟੋਆ )
ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਰੰਭ ਕੀਤੀ ਮੁਹਿੰਮ ,ਯੁੱਧ ਨਸ਼ਿਆ ਵਿਰੁੱਧ , ਤਹਿਤ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ੍ਰੀ ਜਤਿੰਦਰ ਪਾਲ ਸਿੰਘ ਮੱਲੀ ਡੀਐਸਪੀ ਮੋਰਿੰਡਾ ਦੀ ਅਗਵਾਈ ਹੇਠ ਮੋਰਿੰਡਾ ਪੁਲਿਸ ਨੇ ਮੋਰਿੰਡਾ – ਸ੍ ਚਮਕੌਰ ਸਾਹਿਬ ਸੜਕ ਤੇ ਪੈਂਦੇ ਪਿੰਡ ਰੌਣੀ ਖੁਰਦ ਤੋਂ ਇੱਕ ਨੌਜਵਾਨ ਨੂੰ 9.80 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸ਼ਵਿੰਦਰ ਸਿੰਘ ਐਸਐਚਓ ਮੋਰਿੰਡਾ ਸਦਰ ਨੇ ਦੱਸਿਆ ਕਿ ਏਐਸਆਈ ਚੌਸੰਜੀਵ ਕੁਮਾਰ ਚੌਕੀ ਇੰਚਾਰਜ ਲੁਠੇੜੀ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਸਬੰਧੀ ਪਿੰਡ ਚੱਕਲਾਂ ਤੋ ਪਿੰਡ ਰੌਣੀ ਖੁਰਦ ਵੱਲ ਜਾ ਰਹੇ ਸੀ, ਅਤੇ ਇਹ ਪੁਲਿਸ ਪਾਰਟੀ ਜਦੋਂ ਪਿੰਡ ਰੌਣੀ ਖੁਰਦ ਕੋਲੋਂ ਲੰਘਦੀ ਭਾਖੜਾ ਨਹਿਰ ਦੇ ਪੁੱਲ ਕੋਲ ਪੁੱਜੀ,ਤਾਂ ਪਿੰਡ ਰੌਣੀ ਖੁਰਦ ਵੱਲੋਂ ਇੱਕ ਨੌਜਵਾਨ ਪੈਦਲ ਤੁਰਿਆ ਆ ਰਿਹਾ ਸੀ ਜੋ ਪੁਲਿਸ ਨੂੰ ਵੇਖਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਅਤੇ ਉਸ ਨੇ ਆਪਣੀ ਪੈੰਟ ਦੀ ਜੇਬ ਵਿੱਚੋ ਪਲਾਸਟਿਕ ਦਾ ਇੱਕ ਪਾਰਦਰਸ਼ੀ ਲਿਫਾਫਾ ਕੱਢਕੇ ਸੜਕ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤਾ । ਜਿਸ ਨੂੰ ਪੁਲਿਸ ਮੁਲਾਜ਼ਮਾਂ ਦੀ ਮੱਦਦ ਨਾਲ ਕਾਬੂ ਕਰਕੇ ਜਦੋਂ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਚੈਕਿੰਗ ਕੀਤੀ ਗਈ, ਤਾਂ ਉਸ ਕੋਲੋਂ 9.80 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।ਇਸ ਨੌਜਵਾਨ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਹਨੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਕਾਈਨੌਰ ਥਾਣਾ ਮੋਰਿੰਡਾ ਸਦਰ, ਜਿਲਾ ਰੂਪਨਗਰ ਵਜੋ ਹੋਈ ਹੈ ।
ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਿਰੁੱਧ ਐੱਨ ਡੀ ਪੀ ਐਸ ਐਕਟ ਦੀਆਂ ਧਰਾਵਾਂ 21/61/85 ਅਧੀਨ ਮੁਕੱਦਮਾ ਨੰਬਰ 20 ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published on: ਅਪ੍ਰੈਲ 26, 2025 12:50 ਬਾਃ ਦੁਃ