ਲੁਧਿਆਣਾ, 26 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਥਾਣਾ ਜੀਵਨ ਨਗਰ ਨੇੜੇ 6 ਬਾਈਕ ਸਵਾਰ ਬਦਮਾਸ਼ਾਂ ਨੇ ਕਰਿਆਨੇ ਦੇ ਹੋਲਸੇਲ ਵਪਾਰੀ ਨੂੰ ਲੁੱਟ ਲਿਆ। ਬਦਮਾਸ਼ਾਂ ਨੇ ਦੁਕਾਨ ਦੇ ਕਰਮਚਾਰੀਆਂ ‘ਤੇ ਪਿਸਤੌਲ ਤਾਣ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਦੁਕਾਨਦਾਰ ਕੈਸ਼ ਬਾਕਸ ਤੋਂ ਕੁਝ ਦੂਰੀ ‘ਤੇ ਸੀ।
ਲੁਟੇਰੇ ਦੁਕਾਨ ਅੰਦਰ ਦਾਖਲ ਹੁੰਦੇ ਹੀ ਕੈਸ਼ ਬਾਕਸ ‘ਚੋਂ ਨਕਦੀ ਕੱਢ ਕੇ ਫ਼ਰਾਰ ਹੋ ਗਏ। ਜਦੋਂ ਦੁਕਾਨਦਾਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਤਾਂ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਜਲਦਬਾਜ਼ੀ ‘ਚ ਲੁਟੇਰੇ ਕਰੀਬ 4 ਤੋਂ 5 ਹਜ਼ਾਰ ਰੁਪਏ ਹੀ ਲੁੱਟਣ ‘ਚ ਕਾਮਯਾਬ ਰਹੇ।
ਜਾਣਕਾਰੀ ਦਿੰਦਿਆਂ ਕਰਿਆਨਾ ਕਾਰੋਬਾਰੀ ਨਿਤਿਨ ਨੇ ਦੱਸਿਆ ਕਿ ਉਹ ਰਾਤ 9 ਵਜੇ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਉਹ ਆਪਣਾ ਸਟਾਕ ਚੈੱਕ ਕਰਨ ਲਈ ਪਿੱਛੇ ਚਲਾ ਗਿਆ। ਉਦੋਂ ਕਰੀਬ 5 ਤੋਂ 6 ਨੌਜਵਾਨ ਲੁੱਟ ਕਰਨ ਲਈ ਦੁਕਾਨ ਅੰਦਰ ਦਾਖਲ ਹੋਏ। ਲੁਟੇਰੇ 2 ਬਾਈਕਾਂ ‘ਤੇ ਸਵਾਰ ਸਨ।
Published on: ਅਪ੍ਰੈਲ 26, 2025 2:32 ਬਾਃ ਦੁਃ