9 ਮਈ ਨੂੰ ਜ਼ਿਲ੍ਹਾ ਪੱਧਰ ’ਤੇ ਪੋਸ਼ਣ ਟਰੈਕ ਖਿਲਾਫ ਮੰਗ ਪੱਤਰ ਮੰਤਰੀ ਨੂੰ ਭੇਜੇ ਜਾਣਗੇ
ਜਲੰਧਰ, 29 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਅੱਜ ਸੰਘਰਸ਼ ਦੇ ਬਿਗਲ ਨੂੰ ਅੱਗੇ ਵਧਾਉਂਦੇ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ 20 ਮਈ ਦੀ ਹੜਤਾਲ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਹਨ। ਦੁਆਬਾ ਜੋਨ ਦੀ ਕਨਵੈਂਸ਼ਨ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਕੀਤੀ ਗਈ। ਅੱਜ ਦੀ ਕਨਵੈਂਸ਼ਨ ਵਿੱਚ ਜਿਲਾ ਲੁਧਿਆਣਾ,ਕਪੂਰਥਲਾ,ਹੁਸ਼ਿਆਰਪੁਰ,ਤਰਨਤਾਰਨ,ਗੁਰਦਾਸਪੁਰ,ਨਵਾ ਸ਼ਹਿਰ,ਅੰਮ੍ਰਿਤਸਰ,ਜਲੰਧਰ,ਪਠਾਨਕੋਟ ਦੇ ਚੁਣੀ ਹੋਈ ਟੀਮ ਨੇ ਭਾਗ ਲਿਆ ।

ਅੱਜ ਦੀ ਕਨਵੈਂਸ਼ਨ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਵਾਸਤੇ ਕੌਮੀ ਪ੍ਰਧਾਨ ਸ਼੍ਰੀਮਤੀ ਊਸ਼ਾ ਰਾਣੀ ਸ਼ਾਮਿਲ ਹੋਏ ਉਹਨਾਂ ਨੇ ਕਨਵੈਂਸ਼ਨ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅੱਜ ਦੇਸ਼ ਭਰ ਵਿੱਚ ਫਿਰਕਾਪ੍ਰਸਤੀ ਨਿੱਜੀਕਰਨ ਲਗਾਤਾਰ ਵੱਧ ਰਿਹਾ ਹੈ । ਦੇਸ਼ ਦੇ ਮਜ਼ਦੂਰਾਂ ਖਿਲਾਫ ਸਰਕਾਰ ਦੀਆਂ ਨਿੱਤ ਨਵੀਆਂ ਨੀਤੀਆਂ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਹਨ । ਚਾਰ ਲੇਬਰ ਕੋਡ ਲਿਆ ਕੇ ਜਮਹੂਰੀ ਅਧਿਕਾਰਾਂ ਉੱਤੇ ਡਾਕਾ ਮਾਰਿਆ ਹੈ ਅਤੇ ਇਹ ਡਾਕਾ ਨਹੀਂ ਵੱਜਣ ਦਿੱਤਾ ਜਾਵੇਗਾ । ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਈ.ਸੀ.ਡੀ.ਐਸ ਨੂੰ ਖਾਤਮੇ ਵੱਲ ਲੈ ਕੇ ਜਾ ਰਹੀ ਹੈ ਸਰਕਾਰ ਦੀ ਨੀਤੀ ਆਈ.ਸੀ.ਡੀ.ਐਸ ਦੁਆਰਾ ਦਿੱਤੇ ਜਾਂਦੇ ਸਪਲੀਮੈਂਟਰੀ ਨਿਊਟਰੇਸ਼ਨ ਬੱਚਿਆਂ ਦੇ ਮੂੰਹੋ ਖੋਣ ਦੀ ਤਿਆਰੀ ਹੋ ਰਹੀ ਹੈ । ਪੋਸ਼ਣ ਟਰੈਕ ਦੇ ਨਾਂ ਤੇ ਫੇਸ ਆਈ.ਡੀ ਦੇ ਨਾਂ ਤੇ ਲਾਭਪਾਤਰੀਆਂ ਨੂੰ ਹਰਾਸ਼ ਕੀਤਾ ਜਾ ਰਿਹਾ ਹੈ । ਨਿਊਟਰੇਸ਼ਨ ਦਾ ਲਾਭ ਤਾਂ ਦਿੱਤਾ ਜਾਏਗਾ ਜੇ ਫੇਸ ਆਈਡੀ ਹੋਵੇਗੀ । ਜੋ ਬਾਲ ਅਧਿਕਾਰ ਦਾ ਸਿੱਧਾ ਹੀ ਘਾਣ ਹੈ। ਇੱਕ ਪਾਸੇ ਤਾਂ ਸੁਪਰੀਮ ਕੋਰਟ ਆਧਾਰ ਕਾਰਡ ਦੇ ਨਾਮ ਤੇ ਕੋਈ ਵੀ ਸਰਕਾਰਾਂ ਨੇ ਲਾਭ ਦੇਣ ਤੋਂ ਵਾਂਝਿਆਂ ਨਹੀ ਰੱਖਿਆ ਜਾਵੇ ਇਹ ਆਦੇਸ਼ ਜਾਰੀ ਕਰਦਾ ਹੈ।

ਦੂਜੇ ਪਾਸੇ ਕੇਂਦਰ ਸਰਕਾਰ ਆਈ.ਸੀ.ਡੀ.ਐਸ ਦੇ ਲਾਭਪਾਤਰੀਆਂ ਨੂੰ ਪੋਸ਼ਣ ਅਭਿਆਨ ਦੇ ਨਾਂ ਤੇ ਕਟੌਤੀ ਵੱਲ ਲੈ ਕੇ ਜਾ ਰਹੀ ਹੈ । ਉਹਨਾਂ ਨੇ ਕਿਹਾ ਕਿ ਫੇਸ ਆਈ.ਡੀ ਕੇ.ਵਾਈ. ਸੀ ਕਰਨਾ ਅਧਿਕਾਰ ਦੀ ਉਲੰਘਣਾ ਹੈ ਅਤੇ ਫੇਸ ਆਈ.ਡੀ ਕਰਾਉਣ ਤੋਂ ਲੋਕ ਵੀ ਵਿਰੋਧ ਕਰਦੇ ਹਨ । ਪਰ ਇਸ ਦਾ ਵਿਰੋਧ ਨਿਚਲੇ ਪੱਧਰ ਤੇ ਆਂਗਣਵਾੜੀ ਵਰਕਰ ਨੂੰ ਸਹਿਣਾ ਪੈਂਦਾ ਹੈ। ਇੱਕ ਪਾਸੇ ਵਿਭਾਗ ਵੱਲੋਂ ਲਗਾਤਾਰ ਦਬਾਓ ਬਣਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਲੋਕਾਂ ਵੱਲੋਂ ਵਿਰੋਧ ਜਤਾ ਕੇ ਫੇਸ ਆਈ.ਡੀ ਤੋਂ ਮਨਾ ਕੀਤਾ ਜਾਂਦਾ ਹੈ ਕਿ 300 ਗ੍ਰਾਮ ਦਲੀਏ ਲਈ ਅਸੀਂ ਫਿਰ ਫੇਸ ਆਈ.ਡੀ ਹੀ ਨਹੀਂ ਕਰਵਾਉਣੀ ਤੇ ਨਾ ਹੀ ਸਾਡੇ ਕੋਲ ਇਨਾ ਸਮਾਂ ਹੈ ਔਰ ਓ.ਟੀ.ਪੀ ਦੇਣ ਤੋਂ ਵੀ ਲੋਕ ਮਨਾ ਕਰਦੇ ਹਨ ਕਿਉਂਕਿ ਲਗਾਤਾਰ ਸਈਬਰ ਘੋਟਾਲੇ ਹੋ ਰਹੇ ਹਨ । ਆਂਗਣਵਾੜੀ ਵਰਕਰ ਨੂੰ ਮੋਬਾਈਲ ਵੀ ਨਹੀਂ ਦਿੱਤੇ ਗਏ ਪਿਛਲੇ ਦੋ ਦਹਾਕਿਆਂ ਤੋਂ ਕੇਂਦਰ ਸਰਕਾਰ ਵੱਲੋਂ ਬਜਟ ਦਿੱਤਾ ਗਿਆ ਹੈ। ਪਰ ਬਿਨਾਂ ਹਥਿਆਰ ਦਿੱਤੇ ਸਰਕਾਰ ਲਗਾਤਾਰ ਵਰਕਰ ਹੈਲਪ ਦਾ ਸ਼ੋਸ਼ਣ ਕਰਦੀ ਹੈ ਅਤੇ ਰੋਜ ਨਵੀਆਂ ਨਵੀਆਂ ਐਡਵਰਟਾਈਜਮੈਂਟ ਕਰਕੇ ਲੋਕ ਲੁਭਾਵੇਂ ਇਸ਼ਤਿਹਾਰ ਪੇਸ਼ ਕਰਦੀ ਹ। ਇਹਨਾਂ ਸਾਰੇ ਹਮਲਿਆਂ ਦੇ ਖਿਲਾਫ 9 ਮਈ ਨੂੰ ਜਿਲ੍ਾ ਹੈਡ ਕੁਾਰਟਰਾਂ ਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਭੇਜੇ ਜਾਣਗੇ ਜੇਕਰ ਤੁਸੀਂ ਅੱਜ ਅਤੇ 20 ਮਈ ਨੂੰ ਦੇਸ਼ ਵਿਆਪਕ ਹੜਤਾਲ ਵਿੱਚ ਭਾਗ ਲੈਂਦੇ ਹੋਏ ਸਫਲ ਕੀਤਾ ਜਾਵੇਗਾ । ਜੋ ਆਈ.ਸੀ.ਡੀ.ਐਸ ਨੂੰ ਬਚਾਉਂਦੇ ਹੋਏ ਬਾਲ ਅਧਿਕਾਰਾਂ ਨੂੰ ਵੀ ਬਚਾਇਆ ਜਾ ਸਕੇ । ਅੱਜ ਦੀ ਕਨਵੈਂਸ਼ਨ ਵਿੱਚ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ,ਅਨੂਪ ਕੌਰ ਤਰਨਤਾਰਨ ,ਵਰਿੰਦਰ ਕੌਰ ਗੁਰਦਾਸਪੁਰ,ਗੁਰਮਿੰਦਰ ਕੌਰ, ਜਸਪਾਲ ਕੌਰ ਅੰਮ੍ਰਿਤਸਰ,ਗੁਰਬਖਸ਼ ਕੌਰ,ਸਰਬਜੀਤ ਕੌਰ,ਹੁਸ਼ਿਆਰਪੁਰ,ਲਖਵਿੰਦਰ ਕੌਰ ,ਸੁਰਜੀਤ ਕੌਰ, ਭਿੰਦਰ ਕੌਰ, ਆਸ਼ਾ ਰਾਣੀ,ਲੁਧਿਆਣਾ ਬਲਜੀਤ ਕੌਰ ਨਵਾਂ ਸ਼ਹਿਰ ਜਿਲਾ ਪ੍ਰਧਾਨ,ਸਤਵੰਤ ਕੌਰ ਜ਼ਿਲ੍ਹਾ ਪ੍ਰਧਾਨ ਕਪੂਰਥਲਾ,ਪਰਮਜੀਤ ਕੌਰ ਕੈਸ਼ੀਅਰ ਜਲੰਧਰ,ਜਸਵੀਰ ਕੌਰ ਫਗਵਾੜਾ,ਹਰਭਜਨ ਕੌਰ ਜਲੰਧਰ।
Published on: ਅਪ੍ਰੈਲ 29, 2025 5:55 ਬਾਃ ਦੁਃ