ਪੰਜਾਬ ਪੁਲਿਸ ਨੇ ਚਿਖਾ ‘ਚੋਂ ਲਾਸ਼ ਕੱਢ ਕੇ ਬਜ਼ੁਰਗ ਔਰਤ ਦਾ ਸਸਕਾਰ ਹੋਣੋਂ ਰੋਕਿਆ

ਪੰਜਾਬ

ਦੀਨਾਨਗਰ, 30 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੀਨਾਨਗਰ ਦੀ ਮਾਸਟਰ ਕਲੋਨੀ ’ਚ ਆਪਣੀ ਵੱਡੀ ਲੜਕੀ ਕੋਲ ਰਹਿ ਰਹੀ ਇਕ 82 ਸਾਲਾ ਬਜ਼ੁਰਗ ਔਰਤ ਦੀ ਅਚਾਨਕ ਮੌਤ ਹੋ ਗਈ। ਮੌਤ ਤੋਂ ਬਾਅਦ ਜਦੋਂ ਮਗਰਾਲਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਦੀ ਤਿਆਰੀ ਚੱਲ ਰਹੀ ਸੀ ਤਾਂ ਉਸ ਵੇਲੇ ਮ੍ਰਿਤਕ ਦੀ ਛੋਟੀ ਧੀ ਨੇ ਪੁਲਿਸ ਨੂੰ ਸੂਚਨਾ ਦੇ ਕੇ ਅੰਤਿਮ ਸਸਕਾਰ ਰੁਕਵਾ ਦਿੱਤਾ।
ਮ੍ਰਿਤਕਾ ਦੀ ਪਛਾਣ ਅਮਰ ਕੌਰ ਪਤਨੀ ਬਲਦੇਵ ਸਿੰਘ ਵਜੋਂ ਹੋਈ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਆਪਣੀ ਵੱਡੀ ਧੀ ਰਣਜੀਤ ਕੌਰ ਕੋਲ ਰਹਿ ਰਹੀ ਸੀ। ਜਿਵੇਂ ਹੀ ਚਿਖਾ ਨੂੰ ਅੱਗ ਲਗਾਉਣ ਦੀ ਤਿਆਰੀ ਹੋਈ, ਛੋਟੀ ਧੀ ਬਲਬੀਰ ਕੌਰ ਨੇ ਪੁਲਿਸ ਦੀ ਸਹਾਇਤਾ ਨਾਲ ਸ਼ਮਸ਼ਾਨਘਾਟ ’ਚ ਸਸਕਾਰ ਰੋਕ ਦਿੱਤਾ।
ਪੁਲਿਸ ਅਧਿਕਾਰੀ ਏਐਸਆਈ ਬਲਦੇਵ ਸਿੰਘ ਦੇ ਅਨੁਸਾਰ, ਬਲਬੀਰ ਕੌਰ ਵੱਲੋਂ ਮੌਤ ’ਤੇ ਸ਼ੱਕ ਜਤਾਉਂਦੇ ਹੋਏ ਗੰਭੀਰ ਦੋਸ਼ ਲਾਏ ਗਏ ਹਨ। ਮੌਕੇ ’ਤੇ ਪਹੁੰਚੀ ਪੁਲਿਸ ਨੇ ਅੰਤਿਮ ਸਸਕਾਰ ਰੁਕਵਾ ਕੇ ਮ੍ਰਿਤਕ ਦੇਹ ਨੂੰ ਚਿਖਾ ’ਚੋਂ ਕੱਢ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ।
ਜਾਣਕਾਰੀ ਮਿਲੀ ਹੈ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਅਮਰ ਕੌਰ ਨੂੰ ਉਲਟੀਆਂ ਤੇ ਦਸਤ ਆ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਸੀ। ਹੁਣ ਪੋਸਟ ਮਾਰਟਮ ਰਿਪੋਰਟ ਦੇ ਆਧਾਰ ’ਤੇ ਹੀ ਇਹ ਪਤਾ ਲੱਗੇਗਾ ਕਿ ਮੌਤ ਕਿਸ ਕਾਰਨ ਹੋਈ।

Published on: ਅਪ੍ਰੈਲ 30, 2025 10:11 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।