ਪੰਜਾਬ ਦੇ ਕਾਲਜਾਂ ਦੀਆਂ ਫੀਸਾਂ ‘ਚ ਵਾਧਾ, ਦਾਖਲਿਆਂ ਲਈ ਪ੍ਰਾਸਪੈਕਟਸ ਜਾਰੀ

ਪੰਜਾਬ

ਚੰਡੀਗੜ੍ਹ, 30 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਯੂਨੀਵਰਸਿਟੀ (ਪੀ.ਯੂ.) ਨਾਲ ਸਬੰਧਤ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਵੇਂ ਵਿੱਦਿਅਕ ਸੈਸ਼ਨ ਵਿੱਚ 5 ਤੋਂ 10 ਫੀਸਦੀ ਤੱਕ ਵਧੀ ਹੋਈ ਫੀਸ ਅਦਾ ਕਰਨੀ ਪਵੇਗੀ। ਯੂਨੀਵਰਸਿਟੀ ਨੇ ਫੀਸ ਵਾਧੇ ਦੇ ਨਾਲ ਦਾਖਲਿਆਂ ਲਈ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਹੈ। ਵਿਦਿਆਰਥੀ 20 ਮਈ ਤੱਕ ਅਪਲਾਈ ਕਰ ਸਕਣਗੇ। ਇਸ ਵਾਰ ਦਾਖ਼ਲਾ ਪ੍ਰਕਿਰਿਆ ਕੇਂਦਰੀਕ੍ਰਿਤ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੀਯੂ ਨਾਲ ਸਬੰਧਤ 64 ਕਾਲਜਾਂ ਵਿੱਚ ਕੇਂਦਰੀਕ੍ਰਿਤ ਦਾਖ਼ਲੇ ਹੋਣਗੇ। ਕਾਲਜਾਂ ਨੇ ਤਿੰਨ ਸਲੈਬਾਂ 5%, 7.5% ਅਤੇ 10% ਦੇ ਅਧਾਰ ‘ਤੇ ਫੀਸਾਂ ਵਿੱਚ ਵਾਧਾ ਕੀਤਾ ਹੈ। ਕਾਲਜ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਸੰਚਾਲਨ ਖਰਚੇ ਕਾਰਨ ਹਰ ਸਾਲ ਫੀਸਾਂ ਵਧਾਉਣੀਆਂ ਜ਼ਰੂਰੀ ਹੋ ਗਈਆਂ ਹਨ। ਵਧੀਆਂ ਫੀਸਾਂ ਤੋਂ ਬਿਨਾਂ ਕਾਲਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਸੰਭਵ ਨਹੀਂ ਹੈ।


ਇਸ ਦੇ ਨਾਲ ਹੀ ਯੂਨੀਵਰਸਿਟੀ ਪੱਧਰ ‘ਤੇ ਵੀ ਇਸ ਵਾਰ ਵੱਖ-ਵੱਖ ਕੋਰਸਾਂ ਦੀ ਫੀਸ 5 ਤੋਂ 10 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ। ਪਹਿਲਾਂ ਇਹ ਵਾਧਾ ਸਿਰਫ਼ ਪਹਿਲੇ ਸਾਲ ਜਾਂ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ‘ਤੇ ਲਾਗੂ ਹੁੰਦਾ ਸੀ ਪਰ ਸੈਸ਼ਨ 2024 ਤੋਂ ਨਿਯਮਾਂ ‘ਚ ਬਦਲਾਅ ਤੋਂ ਬਾਅਦ ਹੁਣ ਹਰ ਸਮੈਸਟਰ ਦੀਆਂ ਫੀਸਾਂ ‘ਚ ਵੀ ਹਰ ਸਾਲ 5 ਫੀਸਦੀ ਵਾਧਾ ਕੀਤਾ ਜਾਵੇਗਾ।

Published on: ਅਪ੍ਰੈਲ 30, 2025 12:26 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।