ਚੰਡੀਗੜ੍ਹ, 1 ਮਈ 2025, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਦੇ ਖਾਣ-ਪੀਣ ਲਈ ਮਸ਼ਹੂਰ ਸੈਕਟਰ 8 ਵਿੱਚ ਹੁਣ ਪੀਜ਼ਾ ਪ੍ਰੇਮੀਆਂ ਲਈ ਇੱਕ ਨਵੀਂ ਜਗ੍ਹਾ ਖੁੱਲ੍ਹ ਗਈ ਹੈ। “ਪੀਜ਼ਾਫਾਈ” ਨਾਮ ਦੇ ਇਸ ਨਵੇਂ ਆਊਟਲੇਟ ਦੀ ਸ਼ੁਰੂਆਤ ਉਦਯੋਗਪਤੀ ਪ੍ਰਭਜੋਤ ਸਿੰਘ ਸੱਚਦੇਵਾ ਨੇ ਕੀਤੀ ਹੈ, ਜੋ 8 ਸਾਲ ਦੇ ਫੂਡ ਇੰਡਸਟਰੀ ਦੇ ਤਜਰਬੇ ਤੋਂ ਬਾਅਦ ਇੱਕ ਸਸਤੇ ਪਰ ਗੁਣਵੱਤਾ ਵਾਲੇ ਪੀਜ਼ਾ ਬ੍ਰਾਂਡ ਨੂੰ ਲੈ ਕੇ ਆਏ ਹਨ।
ਪ੍ਰਭਜੋਤ, ਜਿਨ੍ਹਾਂ ਨੇ ਇਸ ਤੋਂ ਪਹਿਲਾਂ “ਸ਼ੈਂਗਜ਼” ਵਰਗੇ ਏਸ਼ੀਅਨ ਫੂਡ ਬ੍ਰਾਂਡ ਨੂੰ ਸਥਾਪਿਤ ਕੀਤਾ ਹੈ, ਦਾ ਕਹਿਣਾ ਹੈ ਕਿ “ਪੀਜ਼ਾਫਾਈ ਸਿਰਫ਼ ਪੀਜ਼ਾ ਵੇਚਣ ਲਈ ਨਹੀਂ, ਸਗੋਂ ਲੋਕਾਂ ਨੂੰ ਇੱਕ ਬੇਹਤਰੀਨ ਅਨੁਭਵ ਦੇਣ ਲਈ ਬਣਾਇਆ ਗਿਆ ਹੈ।” ਉਨ੍ਹਾਂ ਨੇ ਦੱਸਿਆ, “ਸਾਡਾ ਫੋਕਸ ਤਾਜ਼ਾ ਸਮੱਗਰੀ, ਪਰਫੈਕਟ ਕ੍ਰਸਟ ਅਤੇ ਨਵੇਂ ਫਲੇਵਰਾਂ ‘ਤੇ ਹੈ, ਜੋ ਸਾਨੂੰ ਬਾਕੀਆਂ ਤੋਂ ਅਲੱਗ ਬਣਾਉਂਦਾ ਹੈ।”
ਫਾਊਂਡਰ ਪ੍ਰਭਜੋਤ ਸੱਚਦੇਵਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਪੀਜ਼ਾ ਬ੍ਰਾਂਡ ਦੂਜਿਆਂ ਤੋਂ ਅਲੱਗ ਕਿਵੇਂ ਹੈ। ਉਨ੍ਹਾਂ ਨੇ ਦੱਸਿਆ ਕਿ ਪੀਜ਼ਾਫਾਈ ਦੀ ਖਾਸੀਅਤ ਇਹ ਹੈ ਕਿ ਸਾਡੇ ਪੀਜ਼ੇ ਦਾ ਕ੍ਰਸਟ ਪ੍ਰਾਚੀਨ ਅਨਾਜ ਅਤੇ ਆਟੇ ਦਾ ਮਿਸ਼ਰਣ ਹੈ, ਜੋ ਬਾਹਰੋਂ ਕ੍ਰਿਸਪੀ ਅਤੇ ਅੰਦਰੋਂ ਨਰਮ ਹੁੰਦਾ ਹੈ। ਅਸੀਂ ਘਰ ‘ਚ ਬਣੀ ਤਾਜ਼ੀ ਮੋਜ਼ਰੇਲਾ ਅਤੇ ਲੋਕਲ ਡੇਅਰੀ ਤੋਂ ਲਿਆ ਗਿਆ ਪ੍ਰੀਮੀਅਮ ਚੀਜ਼ ਵਰਤਦੇ ਹਾਂ। ਸਾਡੀਆਂ ਟੌਪਿੰਗਜ਼ ਸਥਾਨੀ ਸਬਜ਼ੀਆਂ ਅਤੇ ਮੀਟ ਤੋਂ ਤਿਆਰ ਯੂਨੀਕ ਕੰਬੀਨੇਸ਼ਨਾਂ ਨਾਲ ਬਣੀਆਂ ਹਨ।
ਸੈਕਟਰ 8 ਨੂੰ ਚੁਣਨ ਦੀ ਵਜ੍ਹਾ ਦੱਸਦੇ ਹੋਏ ਪ੍ਰਭਜੋਤ ਨੇ ਕਿਹਾ, “ਇੱਥੇ ਸਿਰਫ਼ ਚੰਡੀਗੜ੍ਹ ਹੀ ਨਹੀਂ, ਸਗੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੋਕ ਵੀ ਖਾਣੇ ਦਾ ਲੁਤਫ਼ ਲੈਣ ਆਉਂਦੇ ਹਨ। ਅਸੀਂ ਇੱਕ ਵਧੀਆ ਕੁਆਲਟੀ ਦਾ ਪੀਜ਼ਾ ਸਸਤੇ ਦਾਮਾਂ ‘ਚ ਦੇ ਕੇ ਇਸ ਮਾਰਕਿਟ ਵਿੱਚ ਗੈਪ ਭਰ ਰਹੇ ਹਾਂ।”
ਪੀਜ਼ਾਫਾਈ ਦਾ ਮੀਨੂ ਹਰ ਕਿਸਮ ਦੇ ਖਾਣ ਵਾਲਿਆਂ ਲਈ ਹੈ, ਭਾਵੇਂ ਉਹ ਕਲਾਸਿਕ ਮਾਰਗਰੀਟਾ ਪਸੰਦ ਕਰਦੇ ਹੋਣ ਜਾਂ ਕੁਝ ਨਵਾਂ ਟਰਾਈ ਕਰਨਾ ਚਾਹੁੰਦੇ ਹੋਣ। ਪ੍ਰਭਜੋਤ ਦਾ ਟੀਚਾ ਇਸ ਬ੍ਰਾਂਡ ਨੂੰ ਨੈਸ਼ਨਲ ਲੈਵਲ ‘ਤੇ ਲੈ ਜਾਣ ਦਾ ਹੈ, ਜਿਸ ਲਈ ਉਹ ਜਲਦੀ ਹੀ ਫਰੈਂਚਾਇਜ਼ੀ ਮਾਡਲ ‘ਤੇ ਕੰਮ ਕਰਨਗੇ।
ਪੀਜ਼ਾਫਾਈ ਦਾ ਆਊਟਲੇਟ ਹੁਣ ਸੈਕਟਰ 8 ਵਿੱਚ ਡਾਇਨ-ਇਨ ਅਤੇ ਡਿਲੀਵਰੀ ਲਈ ਖੁੱਲ੍ਹ ਚੁੱਕਾ ਹੈ।