ਨਵੀਂ ਦਿੱਲੀ, 8 ਮਈ, ਦੇਸ਼ ਕਲਿੱਕ ਬਿਓਰੋ :
ਪਾਕਿਸਤਾਨ ਫੌਜ ਦੀਆਂ ਗੱਡੀਆਂ ਉਤੇ ਵੱਡਾ ਹਮਲਾ ਹੋਣ ਦੀਆਂ ਖਬਰਾਂ ਹੈ, ਜਿਸ ਵਿੱਚ 12 ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ। ਬਲੂਚਿਸਤਾਨ ਲਿਬਰੇਸ਼ਨ ਆਰਮੀ ਦੇ ਵਿਦਰੋਹੀਆਂ ਨੇ ਬੋਲਨ ਘਾਟੀ ਵਿੱਚ ਪਾਕਿਸਤਾਨੀ ਫੌਜੀਆਂ ਨਾਲ ਭਰੇ ਵਾਹਨ ਨੂੰ ਰਿਮੋਟ ਬੰਬ ਨਾਲ ਉਡਾ ਦਿੱਤਾ। ਇਸ ਧਮਾਕੇ ਵਿੱਚ ਵਾਹਨ ਦੇ ਪਰਖਚਚੇ ਉਡ ਗਏ। ਇਸ ਘਟਲਾ ਵਿੱਚ 12 ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ।
ਬਲੂਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਬੰਬ ਰੋਕੂ ਦਸਤੇ ਨੂੰ ਟਾਰਗੇਟ ਕਰਦੇ ਹੋਹੇ ਇਕ ਆਈਈਡੀ ਬਲਾਸਟ ਵੀ ਕੀਤਾ, ਜਿਸ ਵਿੱਚ ਦੋ ਫੌਜੀ ਮਾਰੇ ਗਏ। ਇਸ ਤਰ੍ਹਾਂ ਬਲੂਚਾਂ ਦੇ ਹਮਲੇ ਵਿੱਚ ਇਕ ਦਿਨ ਦੇ ਅੰਦਰ 14 ਪਾਕਿਸਤਾਨੀ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ।