ਚੰਡੀਗੜ੍ਹ: 9 ਮਈ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਚੰਡੀਗੜ੍ਹ ਦੇ ਬਾਜ਼ਾਰ ਸ਼ਾਮ 7 ਵਜੇ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਦਕਿ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਇਸ ਤੋਂ ਪਹਿਲਾ ਡੀਸੀ ਨੇ ਸ਼ਹਿਰ ‘ਚ ਪਟਾਕਿਆ ਕੇ ਵੀ ਪੂਰਨ ਤੌਰ’ਤੇ ਪਾਬੰਦੀ ਲਗਾਈ ਹੈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਪ੍ਰੈਸ ਵਾਰਤਾ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਵੀ ਸਾਇਰਨ ਦੀ ਆਵਾਜ਼ ਆਵੇ ਤਾਂ ਜੇਕਰ ਘਰ ਦੂਰ ਹੋਵੇ ਤਾਂ ਸੇਫ ਜਗ੍ਹਾ ‘ਤੇ ਪਹੁੰਚਿਆ ਜਾਵੇ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਏਅਰਫੋਰਸ ਸਟੇਸ਼ਨ ਤੋਂ ਸੰਭਾਵਿਤ ਹਵਾਈ ਹਮਲੇ ਦੀ ਚਿਤਾਵਨੀ ਮਿਲਣ ਤੋਂ ਬਾਅਦ ਅਚਾਨਕ ਸਾਇਰਨ ਵੱਜਣ ਲੱਗ ਪਿਆ ਤਾਂ ਉਸ ਸਮੇਂ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਸੀ।

ਚੰਡੀਗੜ੍ਹ ਦੇ ਬਾਜ਼ਾਰ ਸ਼ਾਮ 7 ਵਜੇ ਬੰਦ ਕਰਨ ਦੇ ਹੁਕਮ
Published on: May 9, 2025 4:31 pm