ਅੱਜ ਦਾ ਇਤਿਹਾਸ

Published on: May 15, 2025 6:37 am

ਕੌਮਾਂਤਰੀ ਰਾਸ਼ਟਰੀ


15 ਮਈ 1940 ਨੂੰ ਰਿਚਰਡ ਤੇ ਮੌਰਿਸ ਮੈਕਡੋਨਲਡ ਨੇ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ‘ਚ ਮੈਕਡੋਨਲਡ ਦੀ ਸ਼ੁਰੂਆਤ ਕੀਤੀ ਸੀ
ਚੰਡੀਗੜ੍ਹ, 15 ਮਈ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 15 ਮਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ।15 ਮਈ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 2013 ਵਿੱਚ ਅੱਜ ਦੇ ਦਿਨ, ਇਰਾਕ ਵਿੱਚ ਤਿੰਨ ਦਿਨ ਹੋਈ ਹਿੰਸਾ ਦੌਰਾਨ 389 ਲੋਕ ਮਾਰੇ ਗਏ ਸਨ।
  • 15 ਮਈ 2008 ਨੂੰ ਭਾਰਤੀ ਮੂਲ ਦੀ ਮੰਜੁਲਾ ਸੂਦ ਬ੍ਰਿਟੇਨ ਵਿੱਚ ਮੇਅਰ ਬਣਨ ਵਾਲੀ ਪਹਿਲੀ ਏਸ਼ੀਆਈ ਔਰਤ ਸੀ।
  • 2008 ਵਿੱਚ ਅੱਜ ਦੇ ਦਿਨ ਕੈਲੀਫੋਰਨੀਆ ਮੈਸੇਚਿਉਸੇਟਸ ਤੋਂ ਬਾਅਦ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਅਮਰੀਕਾ ਦਾ ਦੂਜਾ ਰਾਜ ਬਣਿਆ ਸੀ।
  • 15 ਮਈ 1995 ਨੂੰ ਐਲੀਸਨ ਹਰਗ੍ਰੀਵਜ਼ ਆਕਸੀਜਨ ਸਿਲੰਡਰ ਤੋਂ ਬਿਨਾਂ ਐਵਰੈਸਟ ਦੀ ਚੋਟੀ ‘ਤੇ ਪਹੁੰਚਣ ਵਾਲੀ ਪਹਿਲੀ ਔਰਤ ਸੀ।
  • 15 ਮਈ 1958 ਨੂੰ ਸੋਵੀਅਤ ਯੂਨੀਅਨ ਨੇ ਸਪੂਤਨਿਕ-3 ਰਾਕੇਟ ਲਾਂਚ ਕਰਕੇ ਪੁਲਾੜ ਵਿੱਚ ਆਪਣੀ ਸ਼ਕਤੀ ਦਿਖਾਈ ਸੀ। 
  • 1957 ਵਿੱਚ ਅੱਜ ਦੇ ਦਿਨ ਬ੍ਰਿਟੇਨ ਵਲੋਂ ਪ੍ਰਸ਼ਾਂਤ ਮਹਾਸਾਗਰ ਵਿੱਚ ਪਹਿਲੇ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਗਿਆ ਸੀ।
  • 15 ਮਈ 1940 ਨੂੰ ਰਿਚਰਡ ਤੇ ਮੌਰਿਸ ਮੈਕਡੋਨਲਡ ਨੇ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ‘ਚ ਮੈਕਡੋਨਲਡ ਦੀ ਸ਼ੁਰੂਆਤ ਕੀਤੀ ਸੀ।
  • 1935 ਵਿੱਚ ਅੱਜ ਦੇ ਦਿਨ ਮਾਸਕੋ ਵਿਖੇ ਮੈਟਰੋ ਨੂੰ ਆਮ ਜਨਤਾ ਲਈ ਖੋਲ੍ਹਿਆ ਗਿਆ ਸੀ।
  • ਭਾਰਤੀ ਕਾਮੇਡੀਅਨ ਜੌਨੀ ਵਾਕਰ ਦਾ ਜਨਮ 15 ਮਈ, 1923 ਨੂੰ ਹੋਇਆ ਸੀ।
  • ਅਮਰੀਕਾ ਵਿੱਚ ਪਹਿਲੀ ਹਵਾਈ ਡਾਕ ਸੇਵਾ 15 ਮਈ, 1918 ਨੂੰ ਸ਼ੁਰੂ ਹੋਈ ਸੀ।
  • 1811 ਵਿੱਚ ਅੱਜ ਦੇ ਦਿਨ ਪੈਰਾਗੁਏ ਨੇ ਸਪੇਨ ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ ।
  • 15 ਮਈ, 1796 ਨੂੰ, ਫਰਾਂਸੀਸੀ ਫੌਜਾਂ ਨੇ ਮਿਲਾਨ ‘ਤੇ ਕਬਜ਼ਾ ਕਰ ਲਿਆ ਸੀ।
  • 1610 ਵਿੱਚ ਅੱਜ ਦੇ ਦਿਨ ਪੈਰਿਸ ਦੀ ਸੰਸਦ ਨੇ ਲੂਈ ਤੇਰਵੇਂ ਨੂੰ ਫਰਾਂਸ ਦਾ ਰਾਜਾ ਨਿਯੁਕਤ ਕੀਤਾ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।