ਪਤਨੀ ਨਾਲ ਤਕਰਾਰ ਦੇ ਚਲਦਿਆਂ ਪਤੀ ਨੇ ਕਬੱਡੀ ਟੂਰਨਾਮੈਂਟ ਦੇਖ ਰਹੇ ਸਾਲੇ ਨੂੰ ਮਾਰੀਆਂ ਗੋਲੀਆਂ

Published on: May 15, 2025 6:59 am

ਪੰਜਾਬ


ਫਿਰੋਜ਼ਪੁਰ, 15 ਮਈ, ਦੇਸ਼ ਕਲਿਕ ਬਿਊਰੋ :
ਕਬੱਡੀ ਟੂਰਨਾਮੈਂਟ ਦੌਰਾਨ, ਜੀਜੇ ਨੇ ਆਪਣੇ ਸਾਲੇ ‘ਤੇ ਗੋਲੀਆਂ ਚਲਾ ਦਿੱਤੀਆਂ।ਸਾਲੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਵਾਈ ਉਨ੍ਹਾਂ ਦੀ ਧੀ ਨੂੰ ਲੰਬੇ ਸਮੇਂ ਤੋਂ ਤੰਗ ਕਰ ਰਿਹਾ ਸੀ ਅਤੇ ਕੁੱਟ-ਮਾਰ ਵੀ ਕਰਦਾ ਸੀ।ਇਹ ਘਟਨਾ ਫਿਰੋਜ਼ਪੁਰ ਵਿੱਚ ਵਾਪਰੀ।
ਸਹੁਰਾ ਪਰਿਵਾਰ ਨੇ ਜਵਾਈ ਸਮਝਾਉਣ ਦੀ ਵੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝਿਆ।ਬੁੱਧਵਾਰ ਨੂੰ ਜਦੋਂ ਕਮਲਾ ਮਿੱਡੂ ਅਤੇ ਬੱਗੂ ਵਾਲਾ ਪਿੰਡਾਂ ਵਿਚਕਾਰ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਉਨ੍ਹਾਂ ਦੇ ਜਵਾਈ ਨੇ ਆ ਕੇ ਸਾਲੇ ਜਗਰਾਜ ਸਿੰਘ ਅਤੇ ਉਸਦੇ ਬੱਚੇ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਜਗਰਾਜ ਸਿੰਘ ਨੂੰ ਲਗਭਗ ਚਾਰ ਗੋਲੀਆਂ ਲੱਗੀਆਂ ਅਤੇ ਇੱਕ ਗੋਲੀ ਬੱਚੇ ਦੇ ਕੰਨ ਨੂੰ ਛੂਹ ਕੇ ਲੰਘ ਗਈ।
ਜਗਰਾਜ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਐਸਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਗੋਲੀ ਚਲਾਉਣ ਵਾਲੇ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।