PSEB ਅੱਜ ਐਲਾਨੇਗਾ 10ਵੀਂ ਜਮਾਤ ਦਾ ਨਤੀਜਾ

Published on: May 16, 2025 6:56 am

ਸਿੱਖਿਆ \ ਤਕਨਾਲੋਜੀ


ਮੋਹਾਲੀ, 16 ਮਈ, ਦੇਸ਼ ਕਲਿਕ ਬਿਊਰੋ :
PSEB 10th result: ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਯਾਨੀ 16 ਮਈ ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨੇਗਾ। PSEB ਨੇ ਨਤੀਜਾ ਘੋਸ਼ਿਤ ਕਰਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਵਿਦਿਆਰਥੀ PSEB 10th result ਦੁਪਹਿਰ 2:30 ਵਜੇ ਤੋਂ ਬੋਰਡ ਦੀ ਵੈੱਬਸਾਈਟ pseb.ac.in. ‘ਤੇ ਜਾਂ ਆਪਣੇ ਸਕੂਲ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ। ਇਹ ਜਾਣਕਾਰੀ PSEB ਵੱਲੋਂ ਦਿੱਤੀ ਗਈ ਹੈ। ਨਤੀਜੇ ਲਈ ਵੱਖਰਾ ਗਜ਼ਟ ਤਿਆਰ ਨਹੀਂ ਕੀਤਾ ਗਿਆ ਹੈ।
ਪੀਐਸਈਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਵਾਰ ਲਗਭਗ ਤਿੰਨ ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਨਿਰਧਾਰਤ ਸਮੇਂ ਦੇ ਅੰਦਰ ਨਤੀਜੇ ਐਲਾਨੇ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਅੱਗੇ ਦਾਖਲਾ ਲੈਣ ਆਦਿ ਵਿੱਚ ਕੋਈ ਮੁਸ਼ਕਲ ਨਾ ਆਵੇ। ਬੋਰਡ ਵੱਲੋਂ ਵੈੱਬਸਾਈਟ ‘ਤੇ ਜੋ ਨਤੀਜਾ ਐਲਾਨਿਆ ਜਾਵੇਗਾ ਉਹ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।