ਵੈਟੀਕਨ, 18 ਮਈ, ਦੇਸ਼ ਕਲਿਕ ਬਿਊਰੋ :
New Pope Leo-14 ਦਾ ਸਹੁੰ ਚੁੱਕ ਸਮਾਗਮ ਅੱਜ ਵੈਟੀਕਨ ਦੇ ਸੇਂਟ ਪੀਟਰਜ਼ ਸਕੁਏਅਰ ਵਿਖੇ ਹੋਵੇਗਾ। ਇਸ ਵਿੱਚ ਹਿੱਸਾ ਲੈਣ ਲਈ ਦੁਨੀਆ ਭਰ ਦੇ ਕਈ ਨੇਤਾ ਵੈਟੀਕਨ ਪਹੁੰਚੇ ਹਨ। ਇਸ ਪ੍ਰੋਗਰਾਮ ਵਿੱਚ ਹਜ਼ਾਰਾਂ ਲੋਕਾਂ ਦੇ ਆਉਣ ਦੀ ਉਮੀਦ ਹੈ।
ਇਹ ਸਮਾਗਮ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਆਮ ਤੌਰ ‘ਤੇ ਨਵੇਂ ਪੋਪ ਅਤੇ ਹੋਰ ਕੈਥੋਲਿਕ ਚਰਚ ਦੇ ਆਗੂ ਸਹੁੰ ਚੁੱਕ ਸਮਾਰੋਹ ਸ਼ੁਰੂ ਹੋਣ ਤੋਂ ਪਹਿਲਾਂ ਬੇਸਿਲਿਕਾ ਦੇ ਅੰਦਰ ਸੇਂਟ ਪੀਟਰ ਦੀ ਕਬਰ ‘ਤੇ ਜਾਂਦੇ ਹਨ।
ਪੂਰਾ ਸਹੁੰ ਚੁੱਕ ਸਮਾਗਮ ਲਗਭਗ 2 ਘੰਟੇ ਚੱਲੇਗਾ, ਜਿਸ ਤੋਂ ਬਾਅਦ ਪੋਪ ਨੂੰ ਇੱਕ ਧਾਰਮਿਕ ਚੋਗਾ ਅਤੇ ਇੱਕ ਅੰਗੂਠੀ ਦਿੱਤੀ ਜਾਵੇਗੀ। ਧਾਰਮਿਕ ਪੁਸ਼ਾਕ ਨਵੇਂ ਪੋਪ ਦੇ ਅਹੁਦਾ ਸੰਭਾਲਣ ਦੀ ਪ੍ਰਤੀਕ ਹੈ।

ਨਵੇਂ ਪੋਪ ਲੀਓ-14 ਦਾ ਸਹੁੰ ਚੁੱਕ ਸਮਾਗਮ ਅੱਜ
Published on: May 18, 2025 9:51 am