ਜਲੰਧਰ, 20 ਮਈ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਗੜ੍ਹਾ ਇਲਾਕੇ ਵਿੱਚ ਲੋਕਾਂ ਨੇ ਇੱਕ ਔਰਤ ਨੂੰ ਫੜ ਲਿਆ। ਲੋਕਾਂ ਦਾ ਦਾਅਵਾ ਹੈ ਕਿ ਉਹ ਨਸ਼ੇ ਲੈਣ ਆਈ ਸੀ। ਉਸਨੇ ਹੱਥਾਂ ਵਿੱਚ ਚੂੜਾ ਪਾਇਆ ਹੋਇਆ ਸੀ। ਬਾਅਦ ਵਿੱਚ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਲਾਕੇ ਦੇ ਵਸਨੀਕਾਂ ਦਾ ਦੋਸ਼ ਹੈ ਕਿ ਔਰਤ ਇੱਥੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਨਸ਼ਾ ਲੈਣ ਆਈ ਸੀ। ਪੁਲਿਸ ਨੇ ਦੇਰ ਰਾਤ ਉਕਤ ਔਰਤ ਅਤੇ ਆਦਮੀ ਨੂੰ ਹਿਰਾਸਤ ਵਿੱਚ ਲੈ ਲਿਆ।
ਜਾਣਕਾਰੀ ਅਨੁਸਾਰ, ਇਲਾਕਾ ਵਾਸੀ ਇਸ ਔਰਤ ਅਤੇ ਆਦਮੀ ਨੂੰ ਫੜਨ ਲਈ ਕਈ ਦਿਨਾਂ ਤੋਂ ਟਰੈਪ ਲਾਈ ਬੈਠੇ ਸਨ। ਸੋਮਵਾਰ ਰਾਤ ਨੂੰ ਉਕਤ ਔਰਤ ਅਤੇ ਆਦਮੀ ਨੂੰ ਇਲਾਕੇ ਦੇ ਲੋਕਾਂ ਨੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

ਜਲੰਧਰ : ਚੂੜਾ ਪਾ ਕੇ ਨਸ਼ਾ ਖ਼ਰੀਦਣ ਆਈ ਔਰਤ ਨੂੰ ਲੋਕਾਂ ਨੇ ਸਾਥੀ ਸਮੇਤ ਫੜ ਕੇ ਕੀਤਾ ਪੁਲਿਸ ਹਵਾਲੇ
Published on: May 20, 2025 5:21 pm