ਚੰਡੀਗੜ੍ਹ, 20 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਪੁਲਿਸ ਦੇ 18 ਡੀਐਸਪੀ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ। ਡੀਐਸਪੀ ਨੂੰ ਪਦਉਨਤ ਕਰਕੇ ਐਸਪੀ ਬਣਾਇਆ ਗਿਆ ਹੈ। ਪ੍ਰਮੋਟ ਹੋਏ ਅਫਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਉਤੇ ਲਿਖਿਆ, ‘ਅੱਜ ਪੁਲਿਸ ਵਿਭਾਗ ਵਿੱਚ DSP ਤੋਂ ਪ੍ਰਮੋਟ ਹੋ ਕੇ SP ਬਣੇ 18 ਅਫ਼ਸਰ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ। ਸਭ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਾਰੇ ਅਫ਼ਸਰ ਸਹਿਬਾਨਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਅਤੇ ਲੋਕ ਸੇਵਾ ਵਿੱਚ ਆਪਣਾ ਅਹਿਮ ਹਿੱਸਾ ਪਾਉਣ ਲਈ ਕਿਹਾ।
