ਦੇਸ਼ ਦੇ 59 MP ਅੱਜ ਦੁਨੀਆ ਨੂੰ ਆਪ੍ਰੇਸ਼ਨ ਸੰਧੂਰ ਦਾ ਮਕਸਦ ਤੇ ਪਾਕਿਸਤਾਨ ਦਾ ਅਸਲੀ ਚਿਹਰਾ ਦਿਖਾਉਣ ਲਈ ਰਵਾਨਾ ਹੋਣਗੇ

Published on: May 21, 2025 8:57 am

ਰਾਸ਼ਟਰੀ


ਨਵੀਂ ਦਿੱਲੀ, 21 ਮਈ, ਦੇਸ਼ ਕਲਿਕ ਬਿਊਰੋ :
ਦੇਸ਼ ਦੇ 59 MPs ਅੱਜ ਬੁੱਧਵਾਰ ਨੂੰ ਦੁਨੀਆ ਨੂੰ ਆਪ੍ਰੇਸ਼ਨ ਸਿੰਦੂਰ ਦਾ ਮਕਸਦ ਅਤੇ ਪਾਕਿਸਤਾਨ ਦਾ ਅਸਲੀ ਚਿਹਰਾ ਦਿਖਾਉਣ ਲਈ ਰਵਾਨਾ ਹੋਣਗੇ। ਇਹ ਇੱਕ ਵੱਡੀ ਕੂਟਨੀਤਕ ਮੁਹਿੰਮ ਹੈ, ਜੋ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਵਿੱਚ, ਸੰਸਦ ਮੈਂਬਰ ਦੁਨੀਆ ਦੀਆਂ 33 ਰਾਜਧਾਨੀਆਂ ਦਾ ਦੌਰਾ ਕਰਨਗੇ।
59 MPs ਨੂੰ 7 ਸਰਬ-ਪਾਰਟੀ ਟੀਮਾਂ ਵਿੱਚ ਵੰਡਿਆ ਗਿਆ ਹੈ। ਅੱਠ ਸਾਬਕਾ ਡਿਪਲੋਮੈਟ ਵੀ ਉਨ੍ਹਾਂ ਦੇ ਨਾਲ ਹੋਣਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ, ਇਸ ਵਿੱਚ ਇਨ੍ਹਾਂ 33 ਦੇਸ਼ਾਂ ਨੂੰ ਆਪ੍ਰੇਸ਼ਨ ਸੰਧੂਰ ਦੇ ਪਿਛੋਕੜ ਅਤੇ ਕੂਟਨੀਤਕ ਅਤੇ ਫੌਜੀ ਕਾਰਵਾਈ ਦੇ ਪੰਜ ਪ੍ਰਮੁੱਖ ਸੰਦੇਸ਼ਾਂ ਨੂੰ ਪਹੁੰਚਾਉਣ ‘ਤੇ ਜ਼ੋਰ ਦਿੱਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।